Breaking NewsD5 specialNewsPunjabTop News

ਪਿੱਟਬੁਲ ਕੁੱਤੇ ਨੇ ਮਾਸੂਮ ਨੂੰ ਨੋਚਿਆ, ਪੁਲਿਸ ਵਲੋਂ ਕੀਤੀ ਜਾ ਰਹੀ ਹੈ ਕਾਰਵਾਈ

ਬਟਾਲਾ : ਲਗਾਤਾਰ ਹੀ ਪਿੱਟਬੁੱਲ ਕੁੱਤੇ ਦੇ ਕਹਿਰ ਨੂੰ ਲੈ ਕੇ ਮਾਮਲੇ ਸਾਹਮਣੇ ਆ ਰਹੇ ਹਨ। ਇਕ ਅਜਿਹਾ ਹੀ ਮਾਮਲਾ ਅੱਜ ਬਟਾਲਾ ‘ਚ ਦੇਰ ਰਾਤ ਸਾਹਮਣੇ ਆਇਆ ਜਦ ਇਕ ਘਰ ‘ਚ ਪਾਠ ‘ਚ ਸ਼ਾਮਲ ਹੋਏ ਬੱਚੇ ਨੂੰ ਪਿੱਟਬੁਲ ਕੁੱਤੇ ਵਲੋਂ ਬੁਰੀ ਤਰ੍ਹਾਂ ਨੋਚ ਕੇ ਜਖ਼ਮੀ ਕੀਤਾ ਗਿਆ। ਜਖ਼ਮੀ ਬੱਚੇ ਨੂੰ ਗੰਭੀਰ ਹਾਲਤ ‘ਚ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤਾ ਗਿਆ। ਨਾਲ ਹੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

BREAKING-ਹੁਣੇ ਲੱਗਿਆ ਬਾਦਲਾਂ ਨੂੰ ਵੱਡਾ ਝਟਕਾ!ਜਥੇਦਾਰ ਨਾਲ ਵਾਪਰਿਆ ਭਾਣਾ

ਬਟਾਲਾ ਦੇ ਗ੍ਰੀਨ ਐਵੇਨਿਊ ‘ਚ ਅੱਜ ਦੇਰ ਸ਼ਾਮ ਇੱਕ ਘਰ ‘ਚ ਹੋ ਰਹੇ ਪਾਠ ਦੌਰਾਨ ਉਥੇ ਸ਼ਾਮਲ ਇਕ ਪਰਿਵਾਰ ਦਾ ਬੱਚਾ ਘਰ ਦੇ ਬਾਹਰ ਖੜਾ ਸੀ ਤਦ ਅਚਾਨਕ ਗੁਆਂਢ ਘਰ ‘ਚ ਪਾਲਤੂ ਪਿੱਟਬੁੱਲ ਕੁੱਤੇ ਨੇ ਛੋਟੇ ਬੱਚੇ ਤੇ ਗੰਭੀਰ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਨੋਚ ਲਿਆ। ਜਿਸ ਨੂੰ ਉਸ ਦੇ ਪਰਿਵਾਰ ਅਤੇ ਉਥੇ ਮਜ਼ੂਦ ਲੋਕਾਂ ਵਲੋਂ ਕੁੱਤੇ ਤੋਂ ਪਹਿਲਾ ਕਿਸੇ ਨਾ ਕਿਸੇ ਤਰੀਕੇ  ਬਚਾਇਆ ਗਿਆ ਤੇ ਨਾਲ ਦੀ ਨਾਲ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਡਾਕਟਰਾਂ ਵਲੋਂ ਬੱਚੇ ਹੀ ਹਾਲਤ ਗੰਭੀਰ ਦੱਸੇ ਜਾਣ ਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤਾ ਗਿਆ। ਉਥੇ ਹੀ ਲੋਕਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਬ੍ਰਿਡ ਦੇ ਕੁੱਤੇ ਪਾਲਣ ਵਾਲੇ ਲੋਕਾਂ ਖਿਲਾਫ਼ ਵੀ ਮਾਮਲਾ ਦਰਜ਼ ਹੋਣਾ ਚਾਹੀਦਾ ਹੈ।

🔴LIVE|| ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ !ਹੱਕ ‘ਚ ਲਿਆ ਵੱਡਾ ਫੈਸਲਾ,ਜਥੇਬੰਦੀਆਂ ਹੈਰਾਨ!

ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਡਰ ਅਤੇ ਗੁੱਸਾ ਪੈਦਾ ਹੋ ਗਿਆ ਅਤੇ ਪਾਲਤੂ ਕੁੱਤੇ ਵਲੋਂ ਬੱਚੇ ਨੂੰ ਜਖ਼ਮੀ ਕਰਨ ਦੀ ਸੂਚਨਾ ਮਿਲਣ ਨਾਲ ਪੁਲਿਸ ਥਾਣਾ ਸਿਟੀ ਦੀ ਪੁਲਿਸ ਫੋਰਸ ਵੀ ਮੌਕੇ ਤੇ ਪਹੁੰਚੀ ਪਰ ਪੁਲਿਸ ਵਲੋਂ ਬਾਰ-ਬਾਰ ਪਾਲਤੂ ਕੁੱਤੇ ਦੇ ਮਲਿਕ ਦੀ ਕੋਠੀ ਦੇ ਬਾਹਰ ਖੜ ਕੇ ਉਸ ਦਾ ਬੂਹਾ ਖੜਕਾਉਣ ਤੋਂ ਬਾਅਦ ਵੀ ਕੋਠੀ ਦੇ ਮਲਿਕ ਬਾਹਰ ਨਹੀਂ ਆਉਣ ਤੇ ਪੁਲਿਸ ਨੇ ਕੋਠੀ ਦੇ ਬਾਹਰ ਗਾਰਡ ਤਹਿਨਾਤ ਕਰ ਦਿੱਤਾ ਹੈ ਅਤੇ ਮੌਕੇ ਤੇ ਪਹੁੰਚ ਕੇ ਜਾਂਚ ਅਧਕਾਰੀ ਵਲੋਂ ਕਿਹਾ ਗਿਆ ਕਿ ਪੀੜਤ ਬੱਚੇ ਦੇ ਪਰਿਵਾਰ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button