
ਕੋਟ ਈਸੇ ਖਾਂ ਕਸਬੇ ਵਿੱਚ ਸਥਿਤ ਮਸ਼ਹੂਰ ਹਰਬੰਸ ਨਰਸਿੰਗ ਹੋਮ ਵਿੱਚ ਦਵਾਈ ਲੈਣ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚੋਂ ਇੱਕ ਨੇ ਡਾਕਟਰ ‘ਤੇ ਗੋਲੀਆਂ ਚਲਾ ਦਿੱਤੀਆਂ।
ਇੱਕ ਗੋਲੀ ਡਾਕਟਰ ਦੀ ਛਾਤੀ ਵਿੱਚ ਲੱਗੀ ਜਦੋਂ ਕਿ ਦੂਜੀ ਉਨ੍ਹਾਂ ਦੀ ਬਾਂਹ ਵਿੱਚ ਲੱਗੀ। ਇਸ ਵੇਲੇ ਡਾਕਟਰ ਮੋਗਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਿੱਥੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਪੀੜਤ ਡਾਕਟਰ ਅਨਿਲ ਜੀਤ ਕੰਬੋਜ ਪੰਜਾਬੀ ਅਦਾਕਾਰਾ ਤਾਨੀਆ ਦੇ ਸੌਤੇਲੇ ਪਿਤਾ ਹਨ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਆਈਪੀਐਸ ਅਜੇ ਗਾਂਧੀ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਅਗਲੇਰੀ ਕਾਰਵਾਈ ਕਰ ਰਹੇ ਹਨ।
ਮੀਡੀਆ ਨਾਲ ਗੱਲ ਕਰਦਿਆਂ, ਨਿੱਜੀ ਹਸਪਤਾਲ ਦੇ ਮੈਨੇਜਰ, ਡਾਕਟਰ ਅਜਮੇਰ ਕਾਲੜਾ ਨੇ ਕਿਹਾ ਕਿ ਜ਼ਖਮੀ ਡਾਕਟਰ ਅਨਿਲ ਜੀਤ ਕੰਬੋਜ ਨੂੰ ਕਈ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਟੀਮ ਜ਼ਖਮੀ ਦੀ ਇਲਾਜ ਵਿੱਚ ਲੱਗੀ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.