EntertainmentTop News

ਸੱਚ ਨੂੰ ਕੋਈ ਨਹੀਂ ਰੋਕ ਸਕਦਾ :- ਦਿਲਜੀਤ ਦੁਸਾਂਝ

ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ‘ਪੰਜਾਬ 95’ ਹੈ, ਜਿੰਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ 25,000 ਗੈਰ-ਕਾਨੂੰਨੀ ਕਤਲਾਂ, ਲਾਪਤਾ ਹੋਣ ਅਤੇ ਗੁਪਤ ਸਸਕਾਰ ਦੇ ਪਿੱਛੇ ਦੀ ਕੌੜੀ ਸੱਚਾਈ ਦਾ ਪਰਦਾਫਾਸ਼ ਕੀਤਾ ਸੀ।

ਗਾਇਕ ਦਿਲਜੀਤ ਦੁਸਾਂਝ ਨੇ ਇਸ ਦੀ ਰਿਲੀਜ਼ ਮਿਤੀ ਬਾਰੇ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫਿਲਮ 7 ਫਰਵਰੀ ਨੂੰ ਅੰਤਰਰਾਸ਼ਟਰੀ ਰਿਲੀਜ਼ ਹੋਏਗੀ ਪਰ ਬਾਅਦ ਵਿੱਚ ਅਦਾਕਾਰ ਨੇ ਖੁਲਾਸਾ ਕੀਤਾ ਕਿ ਇਹ ਫਿਲਮ 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਕੀਤੀ ਜਾਵੇਗੀ। ਹੁਣ ਫਿਲਮ ਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਸ ਪੂਰੇ ਮਾਮਲੇ ਉਤੇ ਦਿਲਜੀਤ ਦੁਸਾਂਝ ਨੇ ਆਪਣੀ ਚੁੱਪੀ ਤੋੜਦੇ ਹੋਏ ਕਾਫੀ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕੀਤਾ।  ‘ਪੰਜਾਬ 95’ ਰਿਲੀਜ਼ ਨਾ ਹੋਣ ਉਤੇ ਬੁਰੀ ਤਰ੍ਹਾਂ ਟੁੱਟੇ ਦਿਲਜੀਤ ਦੁਸਾਂਝ ਨੇ ਕਿਹਾ ਕਿ ਬੋਲੇ-ਸੱਚ ਨੂੰ ਕੋਈ ਨਹੀਂ ਰੋਕ ਸਕਦਾ । ਬਾਬਾ ਕਰੂ ਕਿਰਪਾ, ਮੈਨੂੰ ਪੂਰਾ ਯਕੀਨ ਆ ਕੋਈ ਰਾਹ ਨਿਕਲੂਗਾ ਅਤੇ ਇਹ ਕਹਾਣੀ ਲੋਕਾਂ ਸਾਹਮਣੇ ਆਊਗੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button