PunjabPunjabTop News

ਪਠਾਨਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਂਣ ਵਾਲਾ ਕਾਬੂ

ਪਠਾਨਕੋਟ ‘ਚ ਪਿਛਲੇ ਕੁਝ ਦਿਨਾਂ ਤੋਂ ਸ਼ੱਕੀ ਅੱਤਵਾਦੀਆਂ ਦੇ ਨਜ਼ਰ ਆਉਣ ਦੀ ਸੂਚਨਾ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਦਹਿਸ਼ਤ ਦਾ ਮਾਹੌਲ ਹੈ। ਸ਼ਨੀਵਾਰ ਤੜਕੇ 4.30 ਵਜੇ ਪੁਲਿਸ ਨੂੰ ਢਾਕੀ ਰੋਡ, ਬਾਲਾਜੀ ਨਗਰ, ਪਠਾਨਕੋਟ ਵਿਖੇ ਪਠਾਨਕੋਟ ਨੂੰ ਉਡਾਉਣ ਦੀ ਧਮਕੀ ਵਾਲੇ ਪੋਸਟਰ ਲੱਗਣ ਦੀ ਸੂਚਨਾ ਮਿਲੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਚੌਕਸੀ ਦਿਖਾਉਂਦੇ ਹੋਏ ਉਕਤ ਧਮਕੀ ਭਰੇ ਪੋਸਟਰ ਲਿਖਣ ਅਤੇ ਸੁੱਟਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ, ਜਿਸ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਉਹ ਹੀ ਇਸ ਸਾਰੀ ਖੇਡ ਦਾ ਮਾਸਟਰਮਾਈਂਡ ਨਿਕਲਿਆ। ਨਿਤਿਨ ਮਹਾਜਨ ਵਾਸੀ ਬਾਲਾਜੀ ਨਗਰ ਢਾਕੀ ਰੋਡ ਪਠਾਨਕੋਟ ਨੇ ਇਹ ਧਮਕੀ ਭਰੇ ਪੋਸਟਰ ਲਿਖ ਕੇ ਉਥੇ ਆਪਣੇ ਘਰ ਦੇ ਸਾਹਮਣੇ ਸੜਕ ‘ਤੇ ਸੁੱਟ ਦਿੱਤੇ ਸਨ। ਇਸ ਤੋਂ ਬਾਅਦ ਉਸ ਨੇ ਕਹਾਣੀ ਬਣਾਈ ਸੀ ਕਿ ਚਾਰ ਅਣਪਛਾਤੇ ਵਿਅਕਤੀਆਂ ਨੇ ਇਹ ਪੋਸਟਰ ਸੁੱਟ ਦਿੱਤੇ ਹਨ ਅਤੇ ਉੱਥੇ ਖੜ੍ਹੀ ਹਿਮਾਚਲ ਨੰਬਰ ਦੀ ਇਨੋਵਾ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਹਨ। ਮੁਲਜ਼ਮ ਨਿਤਿਨ ਮਹਾਜਨ ਦੀ ਮਨਸ਼ਾ ਜਾਣ ਕੇ ਪੁਲਿਸ ਵੀ ਹੈਰਾਨ ਹੈ।ਢਾਕੀ ਰੋਡ ‘ਤੇ ਲੱਗੇ ਪੋਸਟਰਾਂ ‘ਚ ਪੁਲਸ ਚੌਕੀਆਂ ਅਤੇ ਸਾਰੇ ਸਰਕਾਰੀ ਦਫਤਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਦੋ ਪੋਸਟਰਾਂ ‘ਤੇ ਪਠਾਨਕੋਟ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਪੁਲਿਸ ਚੌਕੀਆਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਦਕਿ ਤੀਜੇ ਪੋਸਟਰ ‘ਚ ਲਿਖਿਆ ਸੀ ਕਿ ਉਨ੍ਹਾਂ ਦਾ 100 ਅੱਤਵਾਦੀਆਂ ਦਾ ਗਰੁੱਪ ਭਾਰਤ ਆਇਆ ਹੈ, ਜਿਨ੍ਹਾਂ ‘ਚੋਂ 30 ਅੱਤਵਾਦੀ ਪਠਾਨਕੋਟ ‘ਚ ਹਨ। ਪੋਸਟਰਾਂ ਦੇ ਹੇਠਾਂ ਪਾਕਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਸੀ। ਪੁਲਸ ਨੇ ਇਨ੍ਹਾਂ ਪੋਸਟਰਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸ਼ੱਕ ਦੀ ਸੂਈ ਸ਼ਿਕਾਇਤ ਦੇਣ ਵਾਲੇ ਨਿਤਿਨ ਗੁਪਤਾ ‘ਤੇ ਪੈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button