SportsTop News

ਆਈਪੀਐੱਲ: ਰਾਜਸਥਾਨ ਰੌਇਲਸ ਨੇ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ

ਧਰਮਸ਼ਾਲਾ, 20 ਮਈ ਰਾਜਸਥਾਨ ਰੌਇਲਸ ਨੇ ਇੱਥੇ ਖੇਡੇ ਗਏ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਜਿੱਤ ਲਈ ਮਿਲਿਆ 188 ਦੌੜਾਂ ਦਾ ਟੀਚਾ 19.4 ਓਵਰਾਂ ਵਿਚ 6 ਵਿਕਟਾਂ ਗੁਆ ਕੇ 189 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਯਸ਼ੱਸਵੀ ਜੈਸਵਾਲ ਤੋਂ ਇਲਾਵਾ ਦੇਵੀਦੱਤ ਪੱਡੀਕਲ ਨੇ ਨੀਮ ਸੈਂਕੜੇ ਬਣਾਏ।

ਜੈਸਵਾਲ ਨੇ 50 ਦੌੜਾਂ ਅਤੇ ਦੇਵੀਦੱਤ ਨੇ 51 ਦੌੜਾਂ ਦੀ ਪਾਰੀ ਖੇਡੀ। ਟੀਮ ਦੀ ਜਿੱਤ ਦੀ ਵਿੱਚ ਸ਼ਿਮਰੌਨ ਹੇਟਮਾਇਰ ਨੇ 46 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਕਿੰਗਜ਼ ਟੀਮ ਨੇ ਪਹਿਲਾਂ ਖੇਡਿਆਂ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਸਨ। ਦੱਸਣਯੋਗ ਹੈ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਮੈਚ ਦੇਖਣ ਲਈ ਸਟੇਡੀਅਮ ਵਿੱਚ ਪੁੱਜੇ ਹੋਏ ਸਨ। ਉਨ੍ਹਾਂ ਨੇ ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕ ਪ੍ਰੀਤੀ ਜ਼ਿੰਟਾ ਨਾਲ ਬੈਠ ਕੇ ਮੈਚ ਦਾ ਅਨੰਦ ਮਾਣਿਆ।ਰਾਜਸਥਾਨ ਰੌਇਲਸ ਦਾ ਬੱਲੇਬਾਜ਼ ਦੇਵੀਦੱਤ ਪੱਡੀਕਲ ਸ਼ਾਟ ਖੇਡਦਾ ਹੋਇਆ। -ਫੋਟੋ: ਪੀਟੀਆਈ ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਿੰਗਜ਼ ਟੀਮ ਦੀ ਸਹਿ ਮਾਲਕ ਪ੍ਰੀਤੀ ਜ਼ਿੰਟਾ ਮੈਚ ਅਨੰਦ ਮਾਣਦੇ ਹੋਏ। -ਫੋ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button