ਪੀਜੀਆਈ ਚੰਡੀਗੜ੍ਹ ਅਤੇ ਰੋਹਤਕ ਦੇ ਮੈਡੀਕਲ ਬੋਰਡ ਦੀ ਟੀਮ ਨੇ ਪੰਜਾਬ ਦੀ ਖਨੌਰੀ ਸਰਹੱਦ ’ਤੇ ਕਿਸਾਨਾਂ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਹੋਈ ਝੜਪ ਵਿੱਚ ਜ਼ਖ਼ਮੀ ਹੋਏ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਮੈਡੀਕਲ ਬੋਰਡ ਨੇ ਸਰੀਰਕ ਤਸ਼ੱਦਦ ਹੋਣ ਦੀ ਗੱਲ ਕਹੀ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਵੀ ਸਖਤ ਕਦਮ ਚੁੱਕਦੇ ਹੋਏ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ।
21 ਫਰਵਰੀ ਨੂੰ ਵਾਪਰੀ ਘਟਨਾ ਵਿਚ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦੇ ਪਿਤਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪੀਜੀਆਈ ਚੰਡੀਗੜ੍ਹ ਨੂੰ ਮੈਡੀਕਲ ਰੀਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਮੈਡੀਕਲ ਰੀਪੋਰਟ ਵਿਚ ਡਾਕਟਰਾਂ ਨੇ ਬਲੰਟ ਫੋਰਸ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਪੀਜੀਆਈ ਨੇ ਜਸਟਿਸ ਹਰਕੇਸ਼ ਮਨੂਜਾ ਦੇ ਬੈਂਚ ਨੂੰ ਸੌਂਪੀ ਰੀਪੋਰਟ ਵਿਚ ਇਹ ਰਾਏ ਜ਼ਾਹਰ ਕੀਤੀ ਹੈ ਕਿ ਸੱਟਾਂ ਕਰੀਬ ਦੋ ਹਫ਼ਤੇ ਪੁਰਾਣੀਆਂ ਸਨ। ਇਨ੍ਹਾਂ ਵਿਚੋਂ 4 ਸੱਟਾਂ ਗੰਭੀਰ ਸਨ ਅਤੇ ਬਾਕੀ ਆਮ ਸਨ।
ਰੋਹਤਕ ਅਤੇ ਚੰਡੀਗੜ੍ਹ ਪੀਜੀਆਈਐਮਈਆਰ ਵਲੋਂ ਗਠਿਤ ਮੈਡੀਕਲ ਅਫਸਰਾਂ ਦੇ ਬੋਰਡ ਵਲੋਂ ਦਾਇਰ ਰੀਪੋਰਟ ਦਾ ਨੋਟਿਸ ਲੈਂਦਿਆਂ ਜਸਟਿਸ ਮਨੂਜਾ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਦਾ ਬਿਆਨ ਦਰਜ ਕਰਨਾ ਉਚਿਤ ਹੋਵੇਗਾ।
ਜਸਟਿਸ ਮਨੂਜਾ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਨੂੰ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੂੰ ਪੀਜੀਆਈ ਚੰਡੀਗੜ੍ਹ ਦਾ ਦੌਰਾ ਕਰਨ ਅਤੇ ਇਲਾਜ ਕਰ ਰਹੇ ਡਾਕਟਰਾਂ ਤੋਂ ਇਜਾਜ਼ਤ ਲੈ ਕੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਤਰੀਕ ਨੂੰ ਬੈਂਚ ਨੇ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਨੂੰ ਪ੍ਰਿਤਪਾਲ ਸਿੰਘ ਦੀਆਂ ਸੱਟਾਂ ਬਾਰੇ ਮੈਡੀਕਲ ਬੋਰਡ ਦਾ ਗਠਨ ਕਰਨ ਲਈ ਕਿਹਾ ਸੀ। ਪਿਤਾ ਨੇ ਖਨੌਰੀ ਬਾਰਡਰ ‘ਤੇ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਰਹੇ ਪ੍ਰਿਤਪਾਲ ਦੀ ਭਾਲ ਲਈ ਰੋਵਿੰਗ ਰਿੱਟ ਦੇ ਨਾਲ ਵਾਰੰਟ ਅਫਸਰ ਦੀ ਨਿਯੁਕਤੀ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਦੌਰਾਨ ਇਹ ਹਦਾਇਤਾਂ ਦਿਤੀਆਂ ਗਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.