Breaking NewsD5 specialNewsPunjabTop News

ਪੰਜਾਬ ’ਚ ਬਣਨਗੇ 16000 ‘ਮੁਹੱਲਾ ਕਲੀਨਿਕ’ 

ਫਰੀ ਮਿਲਣਗੀਆਂ ਦਵਾਈਆਂ! ਓਪਰੇਸ਼ਨ ਹੋਣਗੇ ਮੁਫ਼ਤ !

ਪਟਿਆਲਾ : ਜੀ ਹਾਂ, ਭਗਵੰਤ ਮਾਨ ਦੀ ਅਗਵਾਈ ’ਚ ਨਵੀਂ ਬਣੀ ਪੰਜਾਬ ਸਰਕਾਰ ਸੂਬੇ ਭਰ ’ਚ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਤਿਆਰ ਹੈ। ਬੀਤੇ ਦਿਨੀਂ ਵਿਧਾਨ ਸਭਾ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਦਿੱਤੇ ਗਏ ਭਾਸ਼ਣ ’ਚ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ‘‘ਰਾਜ ਦੇ ਹਰ ਨਾਗਰਿਕ ਨੂੰ ਇਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਤੇ ਸਮੁੱਚੀ ਜਾਣਕਾਰੀ ਪੂਰੀ ਤਰ੍ਹਾਂ ਡਿਜ਼ੀਟਲ ਹੋਵੇਗੀ। ਇਸ ਤੋਂ ਇਲਾਵਾ, ਦਿੱਲੀ ‘ਚ ‘ਮੁਹੱਲਾ ਕਲੀਨਿਕਾਂ’ ਦੀ ਤਰਜ਼ ’ਤੇ ਰਾਜ ਭਰ ਵਿੱਚ 16000 ਪਿੰਡ ਅਤੇ ਵਾਰਡ ਕਲੀਨਿਕ ਸਥਾਪਤ ਕੀਤੇ ਜਾਣਗੇ’’ ਦੂਜੇ ਪਾਸੇ ਹਸਪਤਾਲਾਂ ਦੀ ਗੱਲ ਕਰਦਿਆਂ ਰਾਜਪਾਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ‘ਮੌਜੂਦਾ ਹਸਪਤਾਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਅਤੇ ਵੱਡੇ ਪੱਧਰ ’ਤੇ ਹਰ ਨਾਗਰਿਕ ਲਈ ਵਿਸ਼ਵ ਪੱਧਰੀ ਕਿਫ਼ਾਇਤੀ ਸਿਹਤ ਸੇਵਾਂ ਉਪਲੱਬਧ ਹੋਣ।

Sukhpal Khaira ਤੇ Kulbir Zira ਪਹੁੰਚੇ ਹਸਪਤਾਲ,Aam Aadmi Party ’ਤੇ ਲੱਗੇ ਵੱਡੇ ਇਲਜਾਮ | D5 Channel Punjabi

ਪ੍ਰਾਈਵੇਟ ਹਸਪਤਾਲਾਂ ਵਿਚ ਮਿਲਦੇ ਇਲਾਜ ਵਾਂਗ ਸਰਕਾਰੀ ਹਸਪਤਾਲਾਂ ਵਿਚ ਰਾਜ ਦੇ ਹਰੇਕ ਨਾਗਰਿਕ ਦਾ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਦਵਾਈਆਂ ਹਸਪਤਾਲ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਯਕੀਨੀ ਬਣਾਇਆ ਜਾਵੇਗਾ ਕਿ ਹਸਪਤਾਲਾਂ ਵਿੱਚ ਮਸ਼ੀਨਾਂ ਪੂਰੀ ਸਮਰੱਥਾ ਨਾਲ ਸੁਚਾਰੂ ਢੰਗ ਨਾਲ ਕੰਮ ਕਰਦੀਆਂ ਹੋਣ’’ ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਉੱਤੇ ਸਨ ਤਾਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਦਿੰਦਿਆਂ ਸਿਹਤ ਸਹੂਲਤਾਂ ਨਾਲ ਜੁੜੇ 6 ਵੱਡੇ ਵਾਅਦੇ ਕੀਤੇ ਹਨ।

Khabran Da Sira : ਐਕਸ਼ਨ ‘ਚ ਭਗਵੰਤ ਮਾਨ ਸਰਕਾਰ, ਮਜੀਠੀਆ ਦੀ ਪੇਸ਼ੀ, ਕੇਂਦਰ ਦਾ ਲੋਕਾਂ ਨੂੰ ਝਟਕਾ

1. ਸਾਰਿਆਂ ਲਈ ਮੁਫ਼ਤ ਅਤੇ ਕੁਆਲਿਟੀ ਹੈਲਥਕੇਅਰ
2. ਸਾਰੀਆਂ ਦਵਾਈਆਂ, ਟੈਸਟ, ਓਪਰੇਸ਼ਨ ਮੁਫ਼ਤ
3. ਸਾਰਿਆਂ ਲਈ ਸਿਹਤ ਕਾਰਡ
4. 16000 ਪਿੰਡ ਕਲੀਨਿਕਸ
5. ਨਵੇਂ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ, ਪੁਰਾਣੇ ਨਵੇਂ ਬਣਾਏ ਜਾਣਗੇ
6. ਸਾਰੇ ਸੜਕ ਦੁਰਘਟਨਾ ਪੀੜਤਾਂ ਦਾ ਮੁਫ਼ਤ ਇਲਾਜ
ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਵੱਡਾ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰੇਗੀ। ਹੁਣ ਵੇਖਣਾ ਹੋਵੇਗਾ ਕਿ ਸੂਬੇ ਦੇ ਹਰ ਵਰਗ ਨਾਲ ਕੀਤੇ ਗਏ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਨਿਭਾਉਂਦੇ ਹਨ ਕਿਉਂਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button