PunjabTop News

ਕੀ ਤੁਸੀ ਆਪਣੇ ਪਰਿਵਾਰ ਨਾਲ ਘੁੰਮਣ ਲਈ ਜਾ ਰਹੇ ਹੋ? ਘਰੋ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ

ਡੈਸਕ: ਅਕਸਰ ਐਤਵਾਰ ਨੂੰ ਕਈ ਲੋਕ ਆਪਣੇ ਪਰਿਵਾਰ ਨਾਲ ਘੁੰਮਣ ਲਈ ਨਿਕਲਦੇ ਹਨ। ਜੇ ਤੁਹਾਡਾ ਵੀ ਕੁਝ ਅਜਿਹਾ ਹੀ ਪਲਾਨ ਹੈ ਤਾਂ ਨੈਸ਼ਨਲ ਹਾਈਵੇ ਵੱਲੋਂ ਨਾ ਜਾਈਓ ਕਿਉਂਕਿ ਉਥੇ ਤੁਹਾਨੂੰ ਜਾਮ ਮਿਲੇਗਾ। ਦਰਅਸਲ ਪੰਜਾਬ ਵਿੱਚ ਟਰਾਂਸਪੋਰਟਰ ਜੁਗਾੜੂ ਹਲਵਾਈਆਂ ਖ਼ਿਲਾਫ਼ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੈਸ਼ਨਲ ਹਾਈਵੇਅ ਜਾਮ ਕਰਨਗੇ।

ਸਰਕਾਰੀ ਸਕੀਮ ਦੇ ਨਾਮ ‘ਤੇ ਗਰੀਬਾਂ ਨਾਲ ਧੋਖਾ, ਪਰਚੀਆਂ ਨੂੰ ਲੈਕੇ ਪਿਆ ਰੌਲਾ, ਪ੍ਰਸ਼ਾਸਨ ਨੂੰ ਪਈ ਭਾਜੜ!

ਖੰਨਾ ਵਿੱਚ ਟਰਾਂਸਪੋਰਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ ਰਹੀ। ਦੇਰ ਸ਼ਾਮ ਥਾਣਾ ਸਿਟੀ 1 ਦੇ ਪੁਲੀਸ ਅਧਿਕਾਰੀਆਂ ਨੇ ਟਰਾਂਸਪੋਰਟਰਾਂ ਦਾ ਧਰਨਾ ਕਿਸੇ ਤਰ੍ਹਾਂ ਰੱਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਯੂਨੀਅਨ ਅੜੀ ਰਹੀ, ਜਿਸ ਕਾਰਨ ਐਤਵਾਰ ਨੂੰ ਸੂਬੇ ਵਿੱਚ ਚੱਕਾ ਜਾਮ ਹੋਵੇਗਾ। ਟਰਾਂਸਪੋਰਟਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਕਾਰਨ ਨੈਸ਼ਨਲ ਹਾਈਵੇਟ ਨੂੰ ਜਾਮ ਕੀਤਾ ਜਾਵੇਗਾ। ਖੰਨਾ ਵਿੱਚ ਗਰੀਨਲੈਂਡ ਹੋਟਲ ਨੇੜੇ ਧਰਨਾ ਦਿੱਤਾ ਜਾਵੇਗਾ। ਲੁਧਿਆਣਾ, ਜਲੰਧਰ, ਮੋਗਾ, ਫਤਿਹਗੜ੍ਹ ਸਾਹਿਬ, ਬਠਿੰਡਾ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਚੱਕਾ ਜਾਮ ਹੋਵੇਗਾ। ਐਂਬੂਲੈਂਸ ਸਮੇਤ ਹੋਰ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿੱਤਾ ਜਾਵੇਗਾ।

Raja Warring ਨੇ Viral ਕੀਤੀਆਂ ਤਸਵੀਰਾਂ, ਮਚਿਆ ਘਮਾਸਾਣ || D5 Channel Punjabi

ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੁਗਾੜੂ ਰੇਹੜੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ, ਕਿਉਂਕਿ ਇਹ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਜ਼ਿਆਦਾਤਰ ਇਹ ਵਾਹਨ ਚੋਰੀ ਹੋਏ ਬਾਈਕ ਨੂੰ ਦੁਬਾਰਾ ਤਿਆਰ ਕਰਕੇ ਬਣਾਏ ਜਾਂਦੇ ਹਨ। ਇੱਕ ਵਾਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ, ਅਗਲੇ ਦਿਨ ਇਹ ਹੁਕਮ ਵਾਪਸ ਲੈ ਲਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button