PunjabTop News

Amritsar ‘ਚ 15 ਥਾਵਾਂ ‘ਤੇ ਧਮਾਕਾ ਕਰਨਾ ਚਾਹੁੰਦਾ ਸੀ ਆਜ਼ਾਦਵੀਰ, ਪੁੱਛਗਿੱਛ ‘ਚ ਖੁਲਾਸਾ

ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ  ਨੇੜੇ ਸ੍ਰੀ ਗੁਰੂ ਰਾਮਦਾਸ ਸਰਾਏ ਅਤੇ ਹੈਰੀਟੇਜ ਸਟਰੀਟ ਦੇ ਪਿੱਛੇ ਹੋਏ ਬੰਬ ਧਮਾਕੇ ਦੇ ਦੋਸ਼ੀ ਆਜ਼ਾਦਵੀਰ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇ.ਆਈ.ਸੀ.) ‘ਚ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸ਼ਹਿਰ ‘ਚ 15 ਵੱਖ-ਵੱਖ ਥਾਵਾਂ ‘ਤੇ ਧਮਾਕੇ ਕਰ ਕੇ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ।ਇਸ ਦੇ ਲਈ ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।ਦੂਜੇ ਧਮਾਕੇ ਤੋਂ ਬਾਅਦ ਉਸ ਨੂੰ ਲੱਗਾ ਕਿ ਜੇਕਰ ਉਹ ਲਗਾਤਾਰ 10-15 ਧਮਾਕੇ ਕਰ ਲਵੇ ਤਾਂ ਸ਼ਹਿਰ ਦੇ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਹੋ ਜਾਵੇਗਾ।ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਪਟਾਕੇ ਕਾਰੋਬਾਰੀ ਸਾਹਿਬ ਸਿੰਘ ਸਾਬਾ ਸਮੇਤ ਆਜ਼ਾਦਵੀਰ ਸਿੰਘ ਨੂੰ ਦੂਜੀ ਵਾਰ ਅਦਾਲਤ ‘ਚ ਪੇਸ਼ ਕਰੇਗੀ।

ਬਾਬਾ ਬਕਾਲਾ ਦੇ ਪਿੰਡ ਵੰਡਾਲਾ ਦੇ ਵਸਨੀਕ ਆਜ਼ਾਦਵੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਦੋ ਧਮਾਕੇ ਕੀਤੇ ਸਨ, ਜਦਕਿ ਇੱਕ ਧਮਾਕਾ ਸ੍ਰੀ ਗੁਰੂ ਰਾਮਦਾਸ ਸਰਾਏ ਦੇ ਪਿੱਛੇ ਕੀਤਾ ਗਿਆ ਸੀ। ਪੰਜਾਬ ਪੁਲਿਸ ਤੋਂ ਇਲਾਵਾ ਕੌਮੀ ਜਾਂਚ ਏਜੰਸੀ ਐਨਆਈਏ ਅਤੇ ਕੌਮੀ ਸੁਰੱਖਿਆ ਗਾਰਡ (ਐਨਐਸਜੀ) ਦੀ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ।ਮੁੱਖ ਮੁਲਜ਼ਮ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨਸ਼ੇ ਦੇ ਆਦੀ ਹਨ। ਇਨ੍ਹਾਂ ਤੋਂ ਇਲਾਵਾ ਸਾਹਿਬ ਸਿੰਘ, ਜਤਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਔਰਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button