Breaking NewsD5 specialNewsSportsTop News

ਮੇਦਵੇਦੇਵ ਹਾਲੇ ਟੈਨਿਸ ਦੇ ਕੁਆਰਟਰ ਫਾਈਨਲ ‘ਚ

ਜਰਮਨੀ : ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਇਲਿਆ ਇਵਾਸ਼ਿਕਾ ਨੂੰ ਇਕ ਹਫ਼ਤੇ ‘ਚ ਦੂਜੀ ਵਾਰ ਹਰਾ ਕੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਵਿਸਵ ਰੈਂਕਿੰਗ ‘ਚ ਮੁੜ ਤੋਂ ਨੰਬਰ ਇਕ ‘ਤੇ ਕਾਬਜ ਹੋਣ ਵਾਲੇ ਰੂਸੀ ਖਿਡਾਰੀ ਮੇਦਵੇਦੇਵ ਨੇ ਬੇਲਾਰੂਸ ਦੇ ਇਵਾਸ਼ਿਕਾ ਨੂੰ 7-6 (4), 6-3 ਨਾਲ ਹਰਾਇਆ।

ਹੁਣ ਨੀ ਬਚਦਾ ਮੂਸੇਵਾਲਾ ਦਾ ਕੋਈ ਕਾਤਲ, ਪੁਲਿਸ ਨੂੰ ਮਿਲਿਆ ਜਿਸ ਦੀ ਸੀ ਭਾਲ! D5 Channel Punjabi

ਉਨ੍ਹਾਂ ਨੇ ਪਹਿਲੇ ਸੈੱਟ ‘ਚ 5-4 ਦੇ ਸਕੋਰ ‘ਤੇ ਤਿੰਨ ਸੈੱਟ ਪੁਆਇੰਟ ਬਚਾ ਕੇ ਜਿੱਤ ਦਰਜ ਕੀਤੀ। ਮੇਦਵੇਦੇਵ ਦਾ ਅਗਲਾ ਮੁਕਾਬਲਾ ਸੱਤਵਾਂ ਦਰਜਾ ਪ੍ਰਾਪਤ ਰਾਬਰੋਟ ਬਾਤਿਸਤਾ ਆਗੁਟ ਨਾਲ ਹੋਵੇਗਾ, ਜਿਨ੍ਹਾਂ ਨੇ ਕੁਆਲੀਫਾਇਰ ਟਾਲੋਨ ਗ੍ਰਿਕਸਪੁਰ ਨੂੰ 6-7 (6), 6-4, 6-2 ਨਾਲ ਹਰਾਇਆ। ਅੱਠਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਤੇ ਜਰਮਨੀ ਦੇ ਆਸਕਰ ਆਂਦਰੇ ਵੀ ਅੱਗੇ ਵਧਣ ‘ਚ ਸਫਲ਼ ਰਹੇ। ਖਾਚਾਨੋਵ ਨੇ ਲਾਸਲੋ ਜੇਰੇ ਨੂੰ 7-6 (4), 6-4 ਨਾਲ ਜਦਕਿ ਆਂਦਰੇ ਨੇ ਨਿਕੋਲੋਜ਼ ਬੇਸਲਸ਼ਵਿਲੀ ਨੂੰ 4-6, 6-0, 7-6 (3) ਨਾਲ ਹਰਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button