InternationalTop News
ਐੱਫ. ਬੀ. ਆਈ. ਦੀ ਮੋਸਟ ਵਾਂਟਿਡ ਸੂਚੀ `ਚ ਭਾਰਤੀ ਮੂਲ ਦਾ ਹਰਮਨਵੀਰ ਸਿੰਘ

ਅਮਰੀਕੀ ਫੈਡਰਲ ਜਾਂਚ ਏਜੰਸੀ ਨੇ ਭਾਰਤੀ ਮੂਲ ਦੇ ਹਰਮਨਵੀਰ ਸਿੰਘ ਨੂੰ ਆਪਣੀ ਮੋਸਟ ਵਾਂਟਿਡ ਸੂਚੀ ਵਿਚ ਸ਼ਾਮਲ ਕਰਦਿਆਂ ਉਸ ਖਿ਼ਲਾਫ਼ ਜਨਤਕ ਨੋਟਿਸ ਜਾਰੀ ਕੀਤਾ ਹੈ ।
ਏਜੰਸੀ ਅਨੁਸਾਰ ਹਰਮਨਵੀਰ ਸਿੰਘ ਨਸ਼ੇ ਵਾਲੇ ਪਦਾਰਥਾਂ ਦੇ ਕੌਮਾਂਤਰੀ ਸਮੱਗਲਿੰਗ ਨੈੱਟਵਰਕ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਐੱਫ. ਬੀ. ਆਈ. ਮੁਤਾਬਕ ਹਰਮਨਵੀਰ ਸਿੰਘ ਕੈਨੇਡਾ ਦੇ ਵੈਨਕੂਵਰ ਸਥਿਤ ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਜੁੜਿਆ ਹੋਇਆ ਸੀ । ਜਾਂਚ ਏਜੰਸੀ ਦਾ ਦੋਸ਼ ਹੈ ਕਿ ਇਹ ਗਿਰੋਹ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚ ਸਰਗਰਮ ਡਰੱਗ ਸਮੱਗਲਿੰਗ ਨੈੱਟਵਰਕ ਲਈ ਵੱਡੀ ਮਾਤਰਾ ਵਿਚ ਕੋਕੀਨ ਤੇ ‘ਮੈਥਾਮਫੈਟਾਮਾਈਲ ਦੀ ਸਮੱਗਲਿੰਗ ਕਰਦਾ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




