ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਅਰਜਨਟੀਨਾ ਨੇ ਕ੍ਰੋਏਸ਼ੀਆ ਨੂੰ 3-0 ਹਰਾ ਕੇ 8 ਸਾਲ ਬਾਅਦ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਫੁੱਟਬਾਲ ਦੇ ਦਿਗਜ ਖਿਡਾਰੀਆਂ ‘ਚ ਸ਼ੁਮਾਰ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ (35), ਜੋ ਵਿਸ਼ਵ ਕੱਪ ਦਾ 25ਵਾਂ ਮੈਚ ਖੇਡ ਰਹੇ ਸਨ, ਮੈਚ ਦੌਰਾਨ ਆਪਣੇ ਪੂਰੇ ਰੰਗ ‘ਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਟੀਮ ਲਈ ਗੋਲ ਕਰਨ ਦੇ ਕਈ ਮੌਕੇ ਬਣਾਏ, ਜਿਸ ਦੌਰਾਨ ਉਨ੍ਹਾਂ 34ਵੇਂ ਮਿੰਟ ‘ਚ ਮਿਲੀ ਪੈਨਲਟੀ ਨੂੰ ਗੋਲ ‘ਚ ਬਦਲ ਕੇ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਕ੍ਰੋਏਸ਼ੀਆ ਨੇ ਅਰਜਟੀਨਾ ‘ਤੇ ਜਵਾਬੀ ਹਮਲਾ ਕੀਤਾ ਪਰ ਅਰਜਨਟੀਨਾ ਨੇ ਸ਼ਾਨਾਦਰ ਢੰਗ ਨਾਲ ਕ੍ਰੋਏਸ਼ੀਆ ਦੇ ਹਮਲੇ ਨੂੰ ਪਛਾੜਦਿਆਂ ਜੂਲੀਅਨ ਅਲਵਾਰੇਜ਼ (21) ਨੇ 39ਵੇਂ ਮਿੰਟ ‘ਚ ਟੀਮ ਲਈ ਦੂਜਾ ਗੋਲ ਕਰਕੇ ਅਰਜਨਟੀਨਾ ਨੂੰ 2-1 ਨਾਲ ਬੜਤ ਦਿਵਾ ਦਿੱਤੀ। ਕ੍ਰੋਏਸ਼ੀਆ, ਜਿਸ ਨੇ ਪਹਿਲੇ ਹਾਫ ਦੀ ਸ਼ੁਰੂਆਤ ‘ਚ ਅਰਜਨਟੀਨਾ ‘ਤੇ ਕਾਫੀ ਦਬਾਅ ਬਣਾਇਆ ਸੀ, ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਸੀ ਨੇ ਇਕ ਵਾਰ ਫਿਰ ਕਈ ਖਿਡਾਰੀਆਂ ਨੂੰ ਚਕਮਾ ਦਿੰਦਿਆਂ ਜੂਲੀਅਨ ਅਲਵਾਰੇਜ਼ ਨੂੰ ਪਾਸ ਦਿੱਤਾ, ਜਿਸ ਨੇ ਫੁੱਟਬਾਲ ਨੂੰ ਗੋਲ ਪੋਸਟ ‘ਚ ਭੇਜਣ ‘ਚ ਕੋਈ ਗਲਤੀ ਨਾ ਕਰਦਿਆਂ ਮੈਚ ਦੇ 69ਵੇਂ ਮਿੰਟ ‘ਚ ਗੋਲ ਕਰਕੇ ਟੀਮ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ। ਮੈਸੀ, ਜਿਨ੍ਹਾਂ ਕੋਲ ਵਿਸ਼ਵ ਦੇ ਸਭ ਤੋਂ ਬਿਹਤਰੀਨ ਖਿਡਾਰੀ ਦਾ ਪੁਰਸਕਾਰ (ਬੇਲੋਨ ਡੀ ਓਰ) ਦੀਆਂ 7 ਟਰਾਫੀਆਂ ਹਨ, ਕੋਲ ਫੀਫਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦਾ ਆਖਰੀ ਮੌਕਾ ਹੈ। ਉਹ ਚਾਹੁਣਗੇ ਕਿ ਉਹ ਆਪਣੇ ਦੇਸ਼ ਨੂੰ ਚੈਂਪੀਅਨ ਬਣਾ ਕੇ ਸ਼ਾਨਦਾਰ ਢੰਗ ਨਾਲ ਫੁੱਟਬਾਲ ਨੂੰ ਅਲਵਿਦਾ ਕਹਿਣ। ਇਸ ਦੇ ਨਾਲ ਹੀ ਅਰਜਨਟੀਨਾ ਨੇ ਆਪਣੇ ਰਿਕਾਰਡ ਨੂੰ ਵੀ ਕਾਇਮ ਰੱਖਿਆ ਹੈ। ਅਰਜਨਟੀਨਾ ਅਜੇ ਤੱਕ ਸੈਮੀਫਾਈਨਲ ਮੈਚ ਕਦੇ ਨਹੀਂ ਹਾਰੀ ਹੈ। ਅਰਜਨਟੀਨਾ ਆਖਰੀ ਵਾਰ ਸਾਲ 2014 ‘ਚ ਫੀਫਾ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਸੀ, ਜਿਥੇ ਉਸ ਨੂੰ ਜਰਨਮੀ ਤੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਪਹਿਲਾਂ ਅਰਜਨਟੀਨਾ 1930, 1978, 1986, 1990 ਤੇ 2014 ਦਾ ਵਿਸ਼ਵ ਕੱਪ ਖੇਡ ਚੁੱਕੀ ਹੈ, ਜਿਸ ‘ਚ ਉਸ ਨੂੰ 1978 ਤੇ 1986 ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਸੀ। 1986 ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਡਿਏਗੋ ਮਾਰਾਡੋਨਾ ਨੇ ਦੇਸ਼ ਨੂੰ ਵਿਸ਼ਵ ਕੱਪ ਦੀ ਟਰਾਫ਼ੀ ਜਿਤਾਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.