ਤੁਰਕੀ ਚ ਮਹਿਲਾ ਦੁਆਰਾ ਆਤਮਘਾਤੀ ਹਮਲਾ, 6 ਮਰੇ 81 ਜਖ਼ਮੀ
ਤੁਰਕੀ ਦੇ ਇਸਤਾਂਬੁਲ ਚ ਹੋਏ ਬੰਬ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 81 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਧਮਾਕਾ ਸ਼ਾਮ ਕਰੀਬ 4 ਵੱਜ ਕੇ 15 ਮਿੰਟ ‘ਤੇ ਇੱਕ ਭੀੜ ਵਾਲੀ ਸੰਕਰੀ ਗਲੀ ਵਿਚ ਹੋਇਆ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਧਮਾਕਾ ਇੱਕ ਔਰਤ ਨੇ ਕੀਤਾ ਹੈ।ਸੂਤਰਾਂ ਦੇ ਹਵਾਲੇ ਤੋਂ ਅਪਣੀ ਰਿਪੋਰਟ ਵਿਚ ਦਾਅਵਾ ਕੀਤਾ ਕਿ ਹਮਲੇ ਵਿਚ 13 ਲੋਕ ਸ਼ਾਮਲ ਸੀ। ਇਨ੍ਹਾਂ ਵਿਚ ਇੱਕ ਮਹਿਲਾ ਤੇ ਦੋ ਨੌਜਵਾਨ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਇੱਕ ਮਹਿਲਾ ਕਰੀਬ 40 ਮਿੰਟ ਤੱਕ ਗਲੀ ਵਿਚ ਰੱਖੇ ਬੈਂਚ ‘ਤੇ ਬੈਠੀ ਰਹੀ। ਇਸ ਤੋਂ ਬਾਅਦ ਉਹ ਭੀੜ ਵਾਲੀ ਜਗ੍ਹਾ ਬੈਗ ਡੇਗ ਕੇ ਬਾਹਰ ਨਿਕਲ ਗਈ। ਇਸ ਦੇ ਕੁਝ ਹੀ ਮਿੰਟ ਬਾਅਦ ਧਮਾਕਾ ਹੋਇਆ। ਮੰਨਿਆ ਜਾ ਰਿਹਾ ਕਿ ਇਸੇ ਬੈਗ ਵਿਚ ਬੰਬ ਸੀ।ਰਾਸ਼ਟਰਪਤੀ ਏਰਦੋਗਨ ਤੈਯਪ ਨੇ ਇਸ ਧਮਾਕੇ ਨੂੰ ਹਮਲਾ ਕਰਾਰ ਦਿੰਦੇ ਹੋਏ ਇਸ ਘਟਨਾ ਵਿੱਚ ਛੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.