
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਕਿਹਾ ਕਿ ਚਾਲੂ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਸੂਬੇ ਦਾ ਵਸਤੂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੀ ਉਗਰਾਹੀ ਪਹਿਲੀ ਵਾਰ 10,000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਵਿੱਤ, ਯੋਜਨਾ ਅਤੇ ਆਬਕਾਰੀ ਤੇ ਕਰ ਮੰਤਰੀ ਚੀਮਾ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸਾਲ ਦਰ ਸਾਲ ਆਧਾਰ ‘ਤੇ ਜੀਐਸਟੀ ਕੁਲੈਕਸ਼ਨ ਵਿੱਚ 22.6 ਫੀਸਦੀ ਦਾ ਵਾਧਾ ਹੋਇਆ ਹੈ।
ਰਾਵਣ ਫੂਕਣ ਤੋਂ ਪਹਿਲਾਂ ਗੁੱਤਮ-ਗੁੱਤੀ ਹੋਏ ਕਿੰਨਰ, ਪਾੜੇ ਕੱਪੜੇ ਵੀਡੀਓ ਵਾਈਰਲ
ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 8,650 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਪ੍ਰਾਪਤ ਹੋਇਆ ਸੀ ਅਤੇ ਇਸ ਸਾਲ 1,954 ਕਰੋੜ ਰੁਪਏ ਵਾਧੂ ਪ੍ਰਾਪਤ ਹੋਏ ਹਨ, ਜਿਸ ਨਾਲ ਕੁੱਲ ਜੀਐਸਟੀ ਕੁਲੈਕਸ਼ਨ 10,604 ਕਰੋੜ ਰੁਪਏ ਹੋ ਗਿਆ ਹੈ। ਚੀਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਸਤੰਬਰ ਵਿੱਚ 1,710 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਪ੍ਰਾਪਤ ਹੋਇਆ ਹੈ, ਜੋ ਸਤੰਬਰ 2021 ਵਿੱਚ 1,402 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਅਨੁਮਾਨ ਹੈ ਕਿ 2022-23 ਵਿੱਚ ਕੁੱਲ 20,550 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਹੋਵੇਗਾ।
*Good Intentions, Right Results*
Punjab witnesses 22% growth in GST revenue for Sept’22. For the first time since 2016, GST revenue of PB crosses 10K Cr for 6 Mnth collecting 10604 Cr ; growth of 22.60% from previous FY. @BhagwantMann Govt consistently delivering on promises. pic.twitter.com/gXLeK2g9Fo
— Adv Harpal Singh Cheema (@HarpalCheemaMLA) October 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.