Breaking NewsD5 specialNewsPress ReleasePunjab

ਐਸ.ਐਸ.ਪੀ. ਦੀ ਅਗਵਾਈ ‘ਚ ਤੇਜ਼ੀ ਨਾਲ ਵਧ ਰਹੇ ਛੋਟੇ ਅਪਰਾਧਾਂ ਦੀ ਗੁੱਥੀ ਸੁਲਝੀ

ਫਰਜ਼ੀ ਸੱਟਾਂ ਦਿਖਾ ਕੇ ਦੋਸ਼ੀ  ਨੂੰ ਬਚਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ; ਦੋਸ਼ੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ
ਸਰਕਾਰੀ ਹਸਪਤਾਲ ਦਾ ਲੈਬ-ਟੈਕਨੀਸ਼ਨ ਅਤੇ ਡਾਕਟਰ ਦਾ ਨਿੱਜੀ ਸਹਾਇਕ ਗਿ੍ਰਫਤਾਰ; ਦੋ ਹੋਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਯਤਨ ਜਾਰੀ
ਚੰਡੀਗੜ੍ਹ: ਜ਼ਿਲੇ ਵਿੱਚ ਤੇਜ਼ੀ ਨਾਲ ਵਧ ਰਹੇ ਛੋਟੇ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਦੇ ਮੱਦੇਨਜ਼ਰ ਸੰਗਰੂਰ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਦੀ ਅਗਵਾਈ ਵਿੱਚ ਸੋਮਵਾਾਰ ਨੂੰ ਜਾਂਚ ਸ਼ੁਰੂ ਕੀਤੀ ਗਈ ਜਿਸ ਤਹਿਤ ਕਥਿਤ ਪੀੜਤਾਂ ਨੂੰ ਜਾਅਲੀ ਸੱਟਾਂ ਦਿਖਾ ਕੇ ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।ਐਸ.ਐਸ.ਪੀ. ਸਵਪਨ ਸ਼ਰਮਾ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨਾਂ ਵਿੱਚੋਂ ਦੋ ਸਿਵਲ ਹਸਪਤਾਲ ਦੇ ਕਰਮਚਾਰੀ ਸਮੇਤ ਇੱਕ ਡਾਕਟਰ ਦੇ ਨਿੱਜੀ ਸਹਾਇਕ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕੇ ਹੈ। ਇਹ ਗਿਰੋਹ ਪਿੰਡਾਂ ਵਿੱਚ ਹੋਏ ਲੜਾਈ -ਝਗੜਿਆਂ ਦੌਰਾਨ ਲਗੀਆਂ ਥੋੜੀਆਂ-ਬਹੁਤ ਸੱਟਾਂ ਨੂੰ ਜਾਅਲੀ ਤੌਰ ’ਤੇ ਵੱਡੀਆਂ ਡਾਕਟਰੀ ਸੱਟਾਂ ਦਿਖਾ ਕੇ ਪੁਲਿਸ ਨੂੰ ਗੁਮਰਾਹ ਕਰਨ ਵਿੱਚ ਸ਼ਾਮਲ ਸੀ।
ਅਜਿਹੇ ਮਾਮਲਿਆਂ ਵਿੱਚ ਉਕਤ ਦੋਸ਼ੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।ਐਸਐਸਪੀ ਨੇ ਕਿਹਾ ਕਿ ਇਹ ਕਾਰਵਾਈ  ਉਕਤ ਘਟਨਾਵਾਂ ਲਈ ਜਿੰਮੇਵਾਰ ਕਾਰਨਾਂ ਦੀ ਪੜਤਾਲ ਕਰਕੇ ਛੋਟੇ ਅਪਰਾਧਾਂ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਇਨਾਂ ਨੂੰ ਠੱਲ ਪਾਉਣ  ਲਈ ਕੀਤੇ ਪੁਰਜ਼ੋਰ ਯਤਨਾਂ ਦਾ ਨਤੀਜਾ ਹੈ। ਉਨਾਂ  ਕਿਹਾ ਕਿ ਉਨਾਂ ਦੀ ਜਿਲੇ ਵਿੱਚ ਤਾਇਨਾਤੀ  ਤੋਂ ਬਾਅਦ ਪਿਛਲੇ 5 ਸਾਲਾਂ ਦੌਰਾਨ ਹੋਏ ਅਜਿਹੇ ਮਾਮਲਿਆਂ ‘ਤੇ ਧਿਆਨ ਕੇਂਦਰਤ ਕਰਨ ਅਤੇ ਗਹੁ ਨਾਲ ਪੁਣ-ਛਾਣ ਕਰਨ ਪਿੱਛੋਂ ਹੀ ਇਨਾਂ ਮਾਮਲਿਆਂ ਦੇ ਕਾਰਨ ਸਾਹਮਣੇ ਆਏ ਹਨ ।
ਉਨਾਂ ਦੱਸਿਆ ਕਿ ਅਜਿਹਾ ਇੱਕ ਮਾਮਲਾ ਪਿੰਡ ਕਨੌਰ ਜੱਟਾਂ ਦੇ ਸਰਪੰਚ ਦੇ ਪੁੱਤਰ ਸ਼ਿਕਾਇਤਕਰਤਾ ਜਗਸੀਰ ਸਿੰਘ ਜੱਗਾ ਨਾਲ ਜੁੜੇ ਅਜਿਹੇ ਇੱਕ ਮਾਮਲੇ ਦੀ ਪੜਤਾਲ ਕਰਦੇ ਹੋਏ ਸਾਹਣੇ ਆਇਆ ਹੈ। ਜਿਸ ਵਿੱਚ ਇਹ ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਦੇ ਲੈਬ-ਅਸਿਸਟੈਂਟ ਰਜਿੰਦਰ ਨੇ ਜੱਗੇ ਨੂੰ ਇੱਕ ਡਾਕਟਰ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਅਤੇ ਪਿੰਡ ਕਨੋਈ ਦੇ ਰਹਿਣ ਵਾਲੇ ਅਕਾਸ਼ਦੀਪ ਤੋਂ ਆਪਣੀ ਉਂਗਲੀ ‘ਤੇ ਵਾਧੂ ਜਾਅਲੀ  ਸੱਟ ਦਿਖਾਉਣ ਲਈ ਪ੍ਰੇਰਿਆ ਸੀ। ਜੱਗੇ ਨੇ ਆਪਣੇ ਪਿੰਡ ਦੇ ਪੰਜ ਹੋਰ ਵਿਅਕਤੀ ਮਨਦੀਪ, ਦਵਿੰਦਰ, ਅੰਮਿ੍ਰਤਪਾਲ, ਭੁਪਿੰਦਰ ਅਤੇ ਸੁਖਦੀਪ  ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਨਾਂ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 323, 324, 341, 506, 148 ਅਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਆਈਪੀਸੀ ਦੀ ਧਾਰਾ 326 ਨੂੰ ਵੀ ਸ਼ਾਮਲ ਕੀਤਾ ਗਿਆ ਸੀ।ਲੜਾਈ ਦੌਰਾਨ ਸਿਰਫ ਜੱਗੇ ਦੇ ਉਂਗਲੀ ‘ਤੇ ਸੱਟ ਲੱਗੀ ਸੀ, ਜਦੋਂ ਕਿ ਝਗੜੇ ਵਿੱਚ ਨਾਲ ਆਏ ਉਸਦੇ ਪਿਤਾ ਨੂੰ ਵੀ ਕੋਈ ਸੱਟ ਨਹੀਂ ਲੱਗੀ ਸੀ। ਅਕਾਸ਼ਦੀਪ ਨੇ ਜਾਣ-ਬੁੱਝ ਕੇ ਜੱਗੇ ਦੀ ਉਂਗਲੀ ‘ਤੇ ਇਕ ਹੋਰ ਕੱਟ ਮਾਰ ਦਿੱਤਾ ਤਾਂ ਜੋ ਪੁਲਿਸ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਸਕੇ ਕਿ ਇਹ ਸੱਟ ਦੋਸ਼ੀਆਂ ਵਲੋਂ ਕੀਤੇ ਹਮਲੇ ਦੌਰਾਨ ਲੱਗੀ ਸੀ।ਲੈਬ- ਸਹਾਇਕ ਰਜਿੰਦਰ (26) ਅਤੇ ਅਕਾਸ਼ਦੀਪ (23), ਜਗਸੀਰ ਜੱਗਾ ਅਤੇ ਇੱਕ ਹੋਰ ਵਿਅਕਤੀ ਗੁਰਤੇਜ ਸਿੰਘ ਵਾਸੀ ਕਨੌਰ ਜੱਟਾਂ ਦੇ ਖਿਲਾਫ ਆਈਪੀਸੀ ਦੀ ਧਾਰਾ 182, 193, 194, 211 ਅਤੇ 120-ਬੀ  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਅੱਗੇ ਦੱਸਿਆ ਕਿ ਅਜਿਹੇ 44 ਹੋਰ ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚ ਝਗੜੇ ਦੌਰਾਨ ਸ਼ਿਕਾਇਤਕਰਤਾ ਦੇ ਹੱਥ ‘ਤੇ ਜਾਅਲੀ ਕੱਟ ਮਾਰਿਆ ਤਾਂ ਜੋ ਆਈਪੀਸੀ ਦੀ ਧਾਰਾ 326 ਦਾ ਪਰਚਾ ਕੀਤਾ ਜਾ ਸਕੇ । ਉਨਾਂ ਕਿਹਾ ਕਿ ਇਨਾਂ ਵਿੱਚੋਂ 16 ਕੇਸ ਉਹ ਸਨ ਜਿਨਾਂ ਵਿੱਚ ਹਮਲਾਵਰ ਨੇ ਛੋਟੀ ਉਂਗਲ ’ਤੇ ਕੱਟ ਲਗਾਇਆ ਗਿਆ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button