ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਪਲਟੀ, 73 ਮੌਤਾਂ
ਦਮਿਸ਼ਕ : ਲੇਬਨਾਨ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਸੀਰੀਆ ਦੇ ਖੇਤਰ ਵਿਚ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਸਰਕਾਰੀ ਟੀਵੀ ਨੇ ਸੀਰੀਆ ਦੇ ਸਿਹਤ ਮੰਤਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੀੜਿਤਾਂ ਦੇ ਕੁਝ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਲਈ ਗੁਆਂਢੀ ਦੇਸ਼ ਲੇਬਨਾਨ ਤੋਂ ਸੀਰੀਆ ਆਉਣੇ ਸ਼ੁਰੂ ਹੋ ਗਏ ਹਨ।
Lawrence Bishnoi ਦਾ ਹੋਊ Encounter? ਸ਼ਹਿਰ ’ਚ ਹਾਈ ਅਲਰਟ ਜਾਰੀ, ਬਠਿੰਡਾ ਤੋਂ ਜਲੰਧਰ ਸੀਲ? | D5 Channel Punjabi
ਸਿਹਤ ਮੰਤਰੀ ਮੁਹੰਮਦ ਹਸਨ ਗਬਾਸ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 20 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਅਤੇ ਸੀਰੀਆ ਦੇ ਤੱਟਵਰਤੀ ਸ਼ਹਿਰ ਟਾਰਟੂਸ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਹੀ ਮੈਡੀਕਲ ਅਧਿਕਾਰੀਆਂ ਨੂੰ ਤਲਾਸ਼ੀ ਮੁਹਿੰਮ ‘ਚ ਮਦਦ ਲਈ ਅਲਰਟ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਾਰਟੋਸ ਦੇ ਗਵਰਨਰ ਅਬਦੁਲ ਹਲੀਮ ਖਲੀਲ ਨੇ ਸਰਕਾਰ ਪੱਖੀ ਸ਼ਾਮ ਐਫਐਮ ਨੂੰ ਦੱਸਿਆ ਕਿ ਸਮੁੰਦਰੀ ਖੇਤਰ ਵਿੱਚ ਹੋਰ ਲਾਸ਼ਾਂ ਲੱਭਣ ਲਈ ਖੋਜ ਜਾਰੀ ਹੈ।
ਰਾਜਪਾਲ ਨੇ CM ਮਾਨ ਨੂੰ ਪੜਾਇਆ ਸੰਵਿਧਾਨ, ਫਸੇ ਪੇਚ! NH ਤੋਂ ਹਟਾਈ ਨਾਕਾਬੰਦੀ, ਅਰੂਸਾ ਨੇ ਕੈਪਟਨ ’ਤੇ ਲਿਖ਼ੀ ਕਿਤਾਬ!
ਉਨ੍ਹਾਂ ਦੱਸਿਆ ਕਿ ਕਿਸ਼ਤੀ ਦੋ ਦਿਨ ਪਹਿਲਾਂ ਡੁੱਬੀ ਸੀ। ਸੀਰੀਆ ਦੇ ਇਕ ਬੰਦਰਗਾਹ ਅਧਿਕਾਰੀ ਨੇ ਸਰਕਾਰੀ ਸਮਾਚਾਰ ਏਜੰਸੀ ਸਨਾ ਨੂੰ ਦੱਸਿਆ ਕਿ 31 ਲਾਸ਼ਾਂ ਰੁੜ ਕੇ ਤੱਟ ‘ਤੇ ਗਈਆਂ ਸਨ, ਜਦਕਿ ਬਾਕੀ ਲਾਸ਼ਾਂ ਨੂੰ ਸੀਰੀਆ ਦੀਆਂ ਕਿਸ਼ਤੀਆਂ ਰਾਹੀਂ ਪਾਣੀ ‘ਚੋਂ ਬਾਹਰ ਕੱਢਿਆ ਗਿਆ ਹੈ। ਸੰਕਟਗ੍ਰਸਤ ਲੇਬਨਾਨ ਤੋਂ ਲੋਕ ਸਮੁੰਦਰੀ ਰਸਤੇ ਯੂਰਪ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.