ਜ਼ਿੰਬਾਬਵੇ: ਭਾਰਤ ਨੇ ਜ਼ਿੰਬਾਬਵੇ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ‘ਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ । ਇਸ ਦੇ ਨਾਲ ਹੀ ਭਾਰਤੀ ਟੀਮ ਨੇ 2-0 ਨਾਲ ਅਜੇਤੂ ਬੜਤ ਬਣਾ ਲਈ ਹੈ। ਭਾਰਤੀ ਟੀਮ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਜ਼ਿੰਬਾਬਵੇ ਨੂੰ 38.1 ਓਵਰ ‘ਚ ਸਿਰਫ 161 ਦੌੜਾਂ ਦੇ ਸਕੋਰ ‘ਤੇ ਆਲਆਊਟ ਕਰ ਦਿੱਤਾ।
ਮਨੀਸ਼ ਸਿਸੋਦੀਆ ਖ਼ਿਲਾਫ਼ ਨੋਟਿਸ ਜਾਰੀ, CBI ਨੇ ਕਰਤੀ ਕਾਰਵਾਈ, ਹੁਣ ਜਾਊ ਜੇਲ੍ਹ | D5 Channel Punjabi
ਸ਼ਰਦੁਲ ਠਾਕੁਰ ਨੇ 7 ਓਵਰਾਂ ‘ਚ 38 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ । ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 25.3 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਜਿੱਤ ਹਾਸਲ ਕਰ ਲਈ । ਸੰਜੂ ਸੈਮਸਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 39 ਗੇਂਦਾਂ ‘ਤੇ 4 ਛੱਕਿਆਂ ਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 43 ਦੌੜਾਂ ਬਣਾਈਆਂ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ਼ ਦੀ ਮੈਚ’ ਦੇ ਖ਼ਿਤਾਬ ਨਾਲ ਨਿਵਾਜ਼ਿਆ ਗਿਆ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.