Breaking NewsD5 specialIndiaNewsTop News

ਜੰਮੂ ਕਸ਼ਮੀਰ ਦੇ ਸਾਬਕਾ CM ਮੁਫ਼ਤੀ ਮੁਹੰਮਦ ਸਈਅਦ ਦੀ ਧੀ ਰੂਬੀਆ ਨੂੰ ਸੰਮਨ ਜਾਰੀ

ਜੰਮੂ : ਸੀਬੀਆਈ ਦੀ ਇੱਕ ਅਦਾਲਤ ਨੇ ਜੰਮੂ – ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੀ ਬੇਟੀ ਰੂਬੀਆ ਸਈਅਦ ਨੂੰ ਸੰਮਨ ਜਾਰੀ ਕਰ ਉਨ੍ਹਾਂ ਨੂੰ 15 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ।

ਜਥੇਦਾਰ ਨੇ ਭਗਵੰਤ ਮਾਨ ਨੂੰ ਮੋੜੀ ਸੁਰੱਖਿਆ, ਦਿੱਤਾ ਸਾਫ਼ ਜਵਾਬ | D5 Channel Punjabi

ਦੱਸਣਯੋਗ ਹੈ ਕਿ 1989 ਨੂੰ ਰੂਬੀਆ ਸਈਅਦ ਨੂੰ ਯਾਸੀਨ ਮਲਿਕ ਅਤੇ ਹੋਰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਦੇ ਬਦਲੇ ਵੱਖ-ਵੱਖ ਜੇਲ੍ਹਾਂ ‘ਚ ਬੰਦ 5 ਖੂੰਖਾਰ ਅੱਤਵਾਦੀਆਂ ਨੂੰ ਛੱਡਣਾ ਪਿਆ ਸੀ। ਇਸ ਘਟਨਾ ਦੇ ਲਗਭਗ ਡੇਢ ਮਹੀਨੇ ਬਾਅਦ 25 ਜਨਵਰੀ 1990 ਨੂੰ ਯਾਸੀਨ ਮਲਿਕ ਅਤੇ ਜੇ.ਕੇ.ਐੱਲ.ਐੱਫ. ਦੇ ਹੋਰ ਅੱਤਵਾਦੀਆਂ ਨੇ ਸ਼੍ਰੀਨਗਰ ‘ਚ ਹਵਾਈ ਫ਼ੌਜ ਦੇ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਚ 4 ਦੀ ਮੌਤ ਹੋ ਗਈ, ਜਦੋਂ ਕਿ 40 ਹੋਰ ਜ਼ਖ਼ਮੀ ਹੋ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button