ਸਰਹੱਦ ਦੀ ਸੁਰੱਖਿਆ ਸਮੇਤ ਕਈ ਅਹਿਮ ਮੁੱਦਿਆ ਨੂੰ ਲੈ ਕੇ CM ਮਾਨ ਨੇ BSF ਦੇ DG ਪੰਕਜ ਕੁਮਾਰ ਸਿੰਘ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ BSF ਦੇ DG ਪੰਕਜ ਕੁਮਾਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਜਿੱਥੇ ਸਰਹੱਦਾਂ ਦੀ ਸੁਰੱਖਿਆ, ਡਰੋਨਾਂ ਜ਼ਰੀਏ ਨਸ਼ੇ ਅਤੇ ਹਥਿਆਰਾਂ ਦੇ ਗਿਰੋਹਾਂ ‘ਤੇ ਲਗਾਮ ਲਗਾਉਣ ਸਬੰਧੀ ਕਈ ਅਹਿਮ ਮੁੱਦਿਆ ਤੇ ਗੱਲਬਾਤ ਕੀਤੀ ਗਈ। ਮੁੱਖ ਮੰਤਰੀ ਮਾਨ ਖੁੱਦ ਇਸਦੀ ਜਾਣਕਾਰੀ ਟਵੀਟ ਕਰ ਸਾਂਝੀ ਕੀਤੀ।
CM ਮਾਨ ਲਈ ਮਾੜੀ ਖ਼ਬਰ, ਆਪ ਲੀਡਰ ਦਾ ਗੋਲੀਆਂ ਮਾਰ ਕੀਤਾ ਕਤਲ! D5 Channel Punjabi
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਕਿ “ਅੱਜ BSF ਦੇ DG ਪੰਕਜ ਕੁਮਾਰ ਸਿੰਘ ਨਾਲ ਮੁਲਾਕਾਤ ਹੋਈ…ਸਰਹੱਦਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ… ਸਰਹੱਦ ਪਾਰੋਂ ਡਰੋਨਾਂ ਜ਼ਰੀਏ ਨਸ਼ੇ ਅਤੇ ਹਥਿਆਰਾਂ ਦੇ ਗਿਰੋਹਾਂ ‘ਤੇ ਲਗਾਮ ਲਗਾਉਣ ਲਈ ਮੇਰੀ ਸਰਕਾਰ ਅਤੇ ਭਸ਼ਢ ਦੋਵੇਂ ਗੰਭੀਰ ਹਨ…ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਰੋਧੀ ਤਾਕਤਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਾਂਗੇ”।
ਅੱਜ BSF ਦੇ DG ਪੰਕਜ ਕੁਮਾਰ ਸਿੰਘ ਨਾਲ ਮੁਲਾਕਾਤ ਹੋਈ…ਸਰਹੱਦਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ…
ਸਰਹੱਦ ਪਾਰੋਂ ਡਰੋਨਾਂ ਜ਼ਰੀਏ ਨਸ਼ੇ ਅਤੇ ਹਥਿਆਰਾਂ ਦੇ ਗਿਰੋਹਾਂ ‘ਤੇ ਲਗਾਮ ਲਗਾਉਣ ਲਈ ਮੇਰੀ ਸਰਕਾਰ ਅਤੇ BSF ਦੋਵੇਂ ਗੰਭੀਰ ਹਨ…ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਰੋਧੀ ਤਾਕਤਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਾਂਗੇ pic.twitter.com/jMJXqulqm5
— Bhagwant Mann (@BhagwantMann) July 31, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.