Canada ’ਚ ਪੰਜਾਬੀ ਵਿਦਿਆਰਥੀਆਂ ’ਤੇ ਬਾਰਡਰ ਏਜੰਟਾਂ ਦਾ ਦੂਜਾ ਛਾਪਾ

ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਉਤੇ ਬਾਰਡਰ ਏਜੰਟਾਂ ਦਾ ਦੂਜਾ ਛਾਪਾ ਐਡਮਿੰਟਨ ਸ਼ਹਿਰ ਵਿਚ ਵੱਜਣ ਦੀ ਰਿਪੋਰਟ ਹੈ ਅਤੇ ਬਾਰਡਰ ਅਫ਼ਸਰਾਂ ਵੱਲੋਂ ਘੱਟੋ 7 ਪੰਜਾਬੀ ਨੌਜਵਾਨਾਂ ਨੂੰ ਰੋਕ ਕੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਪੁੱਛ-ਪੜਤਾਲ ਕੀਤੀ ਗਈ। ਦੂਜੇ ਪਾਸੇ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਐਡਮਿੰਟਨ ਦੇ ਮਿਲ ਵੁੱਡਜ਼ ਇਲਾਕੇ ਵਿਚ ਪੋਸਟ ਗ੍ਰੈਜੁਏਟ ਵਰਕ ਪਰਮਿਟ ਦੀ ਮੰਗ ਕਰਦਿਆਂ ਲੱਗਾ ਧਰਨਾ ਪਹਿਲਾਂ ਹੀ ਚੁੱਕਾ ਦਿਤਾ ਗਿਆ।ਐਡਮਿੰਟਨ ਦੇ ਮਿਲ ਵੁੱਡਜ਼ ਇਲਾਕੇ ਵਿਚ ਪੁੱਛ-ਪੜਤਾਲ ਦੀ ਰਿਪੋਰਟਦੱਸ ਦੇਈਏ ਕਿ ਪੋਰਟੇਜ ਕਾਲਜ ਦੇ ਵਿਦਿਆਰਥੀਆਂ ਨੇ ਪੜ੍ਹਾਈ ਖ਼ਤਮ ਹੋਣ ਮਗਰੋਂ ਵਰਕ ਪਰਮਿਟ ਲਾ ਮਿਲਣ ਦੇ ਰੋਸ ਵਜੋਂ ਕੈਲਗਰੀ ਅਤੇ ਐਡਮਿੰਟਨ ਵਿਖੇ ਧਰਨਾ ਲਾਉਂਦਿਆਂ ਲੜੀਵਾਰ ਭੁੱਖ ਹੜਤਾਲ ਅਰੰਭੀ ਪਰ ਕੈਲਗਰੀ ਵਾਲੇ ਧਰਨੇ ’ਤੇ ਛਾਪੇ ਦੌਰਾਨ 12 ਜਣਿਆਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਨੋਟਿਸ ਟੂ ਅਪੀਅਰ ਜਾਰੀ ਕਰ ਦਿਤੇ। ਇਸ ਮਗਰੋਂ ਕੈਲਗਰੀ ਦਾ ਧਰਨਾ ਖ਼ਤਮ ਕਰ ਦਿਤਾ ਗਿਆ ਅਤੇ ਐਡਮਿੰਟਨ ਵਿਖੇ ਗਿਣਤੀ ਘਟਣ ਦੀ ਰਿਪੋਰਟ ਸਾਹਮਣੇ ਆਈ। ਮੰਗਲਵਾਰ ਦੇਰ ਸ਼ਾਮ ਬਾਰਡਰ ਅਫ਼ਸਰਾਂ ਦੇ ਮਿਲ ਵੁੱਡਜ਼ ਪੁੱਜਣ ਅਤੇ ਵਿਦਿਆਰਥੀਆਂ ਤੋਂ ਪੁੱਛ ਪੜਤਾਲ ਕੀਤੇ ਜਾਣ ਦੇ ਵੇਰਵੇ ਸਾਹਮਣੇ ਆਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




