ਰਾਜਪੁਰਾ ‘ਚ ਕੋਰੋਨਾ ਦੇ 6 ਹੋਰ ਪੌਜ਼ੀਟਿਵ ਮਾਮਲੇ ਆਏ ਸਾਹਮਣੇ
ਰਾਜਪੁਰਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਤੇ ਕੋਰੋਨਾ ਕਹਿਰ ਬਣ ਰਿਹਾ ਹੈ। ਜਿਸ ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਲਗਾਤਾਰ ਵੱਧਦੀ ਜਾ ਰਹੀ ਹੈ। ਦੱਸ ਦਈਏ ਕਿ ਅੱਜ ਰਾਜਪੁਰਾ ਸ਼ਹਿਰ ‘ਚ ਕੋਰੋਨਾ ਵਾਇਰਸ ਨਾਲ ਸੰਬੰਧਿਤ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਰਾਜਪੁਰਾ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ ਜਿਸ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਹੈ। ਪਟਿਆਲਾ ਜ਼ਿਲ੍ਹੇ ‘ਚ ਕੁਲ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ।
ਰਾਮ ਰਹੀਮ ਦੀ ਰਿਹਾਈ! ਜਥੇਦਾਰ Daduwal Exclusive, ਬਾਦਲਾਂ ਦੇ ਇਸ਼ਾਰੇ ‘ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ
ਦੱਸ ਦਈਏ ਕਿ ਬੀਤੇ ਪਟਿਆਲਾ ਸ਼ਹਿਰ ਤੋਂ ਲਏ ਗਏ 54 ਕੋਵਿਡ ਸੈਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਮਲਹੋਤਰਾ ਹਰੀਸ਼ ਨੇ ਦੱਸਿਆ ਕੀ ਬੀਤੇ ਦਿਨੀ ਕੈਲਾਸ਼ ਨਗਰ ਅਤੇ ਕੱਚਾ ਪਟਿਆਲਾ ਦੇ ਪੋਜਟਿਵ ਕੇਸਾਂ ਦੇ ਕਲਸਟਰਾਂ ਵਿੱਚੋ ਲਏ 44 ਸੈਂਪਲ ਅਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋ ਲਏ 10, ਕੁੱਲ 54 ਸੈਪਲ ਜੋ ਕਿ ਕੋਵਿਡ ਜਾਂਚ ਲਈ ਭੇਜੇ ਗਏ ਸਨ ਜੋ ਕਿ ਲੈਬ ਦੀ ਰਿਪੋਰਟ ਅਨੁਸਾਰ ਇਹ ਸਾਰੇ ਹੀ ਕੋਵਿਡ ਨੈਗਟਿਵ ਪਾਏ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.