EDITORIAL

ਪੰਜਾਬ ‘ਚ ਗੈਂਗਵਾਰ ਸਿਰਫ਼ ਇਕ ਫ਼ੀਸਦ, ਬਦਨਾਮੀ ਸੌ ਫ਼ੀਸਦ

ਸਭ ਤੋਂ ਵੱਧ ਗੈਂਗਵਾਰ ਬੰਗਾਲ ‘ਚ

ਅਮਰਜੀਤ ਸਿੰਘ ਵੜੈਚ

(94178-01988)

ਪੰਜਾਬ ਨੂੰ ਕੌਣ ਬਦਨਾਮ ਕਰ ਰਿਹਾ ਹੈ ਕਿ ਇੱਥੇ ਗੈਂਗਸਟਰ-ਵਾਰ ਹੋ ਰਹੀ ਹੈ ? ਇਥੇ ਗੈਂਗਸਟਰ ਵੱਧ ਰਹੇ ਹਨ ? ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਐੱਨ.ਸੀ.ਆਰ.ਬੀ. ਦੇ ਅੰਕੜੇ ਦੱਸਦੇ ਹਨ ਕਿ ਪੂਰੇ ਭਾਰਤ ਵਿੱਚ ਹਰ ਕਿਸਮ ਦੇ ਕਤਲ ਹੋਣ ਦੇ ਮਾਮਲਿਆਂ ਵਿੱਚ ਪੰਜਾਬ ਦਾ 17ਵਾਂ ਨੰਬਰ ਹੈ । ਗੈਂਗਵਾਰ ਵਿੱਚ ਭਾਰਤ ਦੇ ਕੁੱਲ 8,606 ਕਤਲਾਂ ਵਿੱਚੋ 2020 ਵਿੱਚ ਪੰਜਾਬ ਵਿੱਚ ਆਈ.ਪੀ.ਸੀ. 308 ਤਹਿਤ ਸਿਰਫ਼ 83 ਕਤਲ ਹੋਏ ਸਨ ਜੋ ਪੂਰੇ ਭਾਰਤ ਦਾ ਤਕਰੀਬਨ ਇਕ ਫ਼ੀਸਦ ਬਣਦਾ ਹੈ । ਸੱਭ ਤੋਂ ਵੱਧ ਗੈਂਗਸਟਰ ਕਤਲ ਪੱਛਮੀ-ਬੰਗਾਲ (28%) ਵਿੱਚ ਹੁੰਦੇ ਹਨ ।

ਦੂਜੇ ਨੰਬਰ ‘ਤੇ ਯੂ.ਪੀ. (23%), ਤੀਜੇ ‘ਤੇ ਕੇਰਲਾ (21%), ਚੌਥੇ ‘ਤੇ ਬਿਹਾਰ (15%) ਅਤੇ ਪੰਜਵੇਂ ਸਥਾਨ ‘ਤੇ ਰਜਿਸਥਾਨ (8%) ਆਉਂਦੇ ਹਨ । ਇਸ ਫ਼ਹਿਿਰਸਤ ਵਿੱਚ ਪੰਜਾਬ ਹੇਠਲੇ ਨੰਬਰਾਂ ਵਿੱਚ ਆਉਂਦਾ ਹੈ । ਹਰਿਆਣੇ ਵਿੱਚ ਦੇਸ਼ ਦੇ ਮੁਕਾਬਲੇ ਸਿਰਫ਼ ਅੱਧਾ ਫ਼ੀਸਦ ਗੈਂਗਸਟਾਂ ਦੁਆਰਾ ਕਤਲ ਹੁੰਦੇ ਹਨ । ਪਰ ਇਸਦਾ ਕਦਾ ਚਿੱਤ ਇਹ ਮਤਲਬ ਨਹੀਂ ਕਿ ਜੇ ਕਰ 2020 ਵਿੱਚ ਪੰਜਾਬ ਵਿੱਚ ਸਿਰਫ਼ ਗੈਂਗਸਟਰਾਂ ਨਾਲ ਸਬੰਧਿਤ 83 ਕਤਲ ਹੋਏ ਨੇ ਤਾਂ ਅਸੀਂ ਇਸ ਨੂੰ ਨਿਗੂਣਾ ਜਿਹਾ ਅੰਕੜਾ ਸਮਝ ਕੇ ਨਕਾਰ ਦਈਏ । ਇਹ ਰੁਝਾਨ ਭਾਵੇਂ ਹਾਲੇ ਘੱਟ ਅੰਕੜਿਆਂ ਵਾਲਾ ਹੈ ਪਰ ਅਸੀਂ ਇਸ ਦੇ ਅੰਕੜਿਆਂ ਨੂੰ ਵਧਦੇ ਹੋਏ ਨਹੀਂ ਵੇਖ ਸਕਦੇ ।

ਪੰਜਾਬ ਵਿੱਚ ਲਾਇਸੰਸ ਵਾਲੇ ਚਾਰ ਲੱਖ ਤੋਂ ਵੱਧ ਹਥਿਆਰ ਹਨ । ਭਾਰਤ ਦੇ ਆਰਮਜ਼ ਐਕਟ 1962, (ਸੋਧ 2020) ਅਨੁਸਾਰ ਇਕ ਲਾਇਸੰਸ ‘ਤੇ ਇੱਕ ਵਿਅਕਤੀ ਦੋ ਹਥਿਆਰ ਰੱਖ ਸਕਦਾ ਹੈ, ਪਹਿਲਾਂ ਤਿੰਨ ਸੀ । ਇਸ ਦਾ ਮਤਲਬ ਇਹ ਹੋਇਆ ਕਿ ਮੰਨ ਕਿ ਚੱਲੀਏ ਕਿ ਪੰਜਾਬ ਵਿੱਚ ਜੇ 8 ਨਹੀਂ ਤਾਂ 7 ਲੱਖ ਤਾਂ ਲਾਇਸੰਸੀ ਹਥਿਆਰ ਹੋਣਗੇ। ਪੰਜਾਬ ਪੁਲਿਸ ਦੀ ਨਫ਼ਰੀ 80 ਹਜ਼ਾਰ ਹੈ ਭਾਵ ਇਹ ਮੰਨ ਲਓ ਕਿ ਪੰਜਾਬ ਪੁਲਿਸ ਕੋਲ਼ ਸਿਰਫ਼ 80 ਹਜ਼ਾਰ ਹਥਿਆਰ ਹੋਣਗੇ । ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਕਿੰਨੀ ਕੂ ਹਥਿਆਰ ਬੰਦ ਹੈ ।

ਪੰਜਾਬ ਵਿੱਚ ਗ਼ੈਰ-ਕਾਨੂਨੀ ਹਥਿਆਰ ਕਿਨੇ ਹਨ ਇਸ ਬਾਰੇ ਸਰਕਾਰ ਕੋਲ਼ ਕੱਈ ਤੱਥ ਨਹੀਂ ਹਨ । ਪਹਿਲਾਂ ਤਾਂ ਯੂਪੀ ਵਿੱਚੋਂ ਨਾਜਾਇਜ਼ ਹਥਿਆਰ ਪੰਜਾਬ ਵਿੱਚ ਆਉਂਦੇ ਸਨ ਪਰ ਹੁਣ ਮਹਾਂਰਾਸ਼ਟਰ ‘ਚੋਂ ਵੀ ਸਪਲਾਈ ਹੋਣ ਲੱਗ ਪਈ ਹੈ । ਪਾਕਿਸਤਾਨ ਤੋਂ ਤਾਂ ਲਗਾਤਾਰ ਭਾਰਤ ਵਿੱਚ ਡਰੋਨਾਂ ਅਤੇ ਟਰੇਨਾਂ ਰਾਹੀਂ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹੀ ਰਹਿੰਦੀਆਂ ਹਨ । ਸਿਧੂ ਮੂਸੇਵਾਲ਼ੇ ਦੇ ਕਤਲ ਵਿੱਚ ਵਰਤੀ ਗਈ ਏ.ਐੱਨ. 94 (ਅੜਠੌੰਅਠ ਂੀਖੌਂੌੜਅ) ਰਸ਼ੀਅਨ ਬੰਦੂਕ ਕਿਥੋਂ ਆਈ ਇਕ ਬਹੁਤ ਵੱਡਾ ਸਵਾਲ ਹੈ ? ਪੰਜਾਬ ਪੁਲਿਸ ਦੇ ਅਧਿਕਾਰੀ ਕਹਿੰਦੇ ਹਨ ਕਿ ਸਮੇਂ ਅਨੁਸਾਰ ਪੰਜਾਬ ਪੁਲਿਸ ਆਧੁਨਿਕ ਨਹੀਂ ਹੋ ਸਕੀ ।

ਨਫ਼ਰੀ,ਹਥਿਆਰ ਅਤੇ ਤਕਨੀਕ ਦੀ ਹਾਲੇ ਬਹੁਤ ਘਾਟ ਹੈ ਅਤੇ ਪੁਲਿਸ ‘ਤੇ ਰਾਜਸੀ ਦਬਾਅ ਵੀ ਬਹੁਤ ਰੁਹਿੰਦਾ ਹੈ । ਇਹ ਗੱਲ ਜ਼ਰੂਰ ਹੈ ਕਿ ਪੰਜਾਬ ਵਿੱਚ ਗੰਨ-ਕਲਚਰ ਵੱਧ ਰਿਹਾ ਹੈ ਅਤੇ ਇਸ ਪਿੱਛੇ ਸਾਡਾ ਸੰਗੀਤ-ਉਦਯੌਗ, ਪੰਜਾਬੀ ਅਤੇ ਹਿੰਦੀ ਫ਼ਿਲਮਾਂ ਹਨ । ਦੂਜਾ ਵੀ.ਵੀ.ਆਈ.ਪੀ. ਕਲਚਰ ਭਾਵ ਸਿਿਕਓਰਟੀ ਗਾਰਡ ਲੈਕੇ ਚਲਣਾ ਅਤੇ ਸੱਭ ਤੋਂ ਵੱਧ ਕਾਨੂੰਨੀ ਘੁੰਮਣ ਘੇਰੀਆਂ ਜ਼ਿਮੇਵਾਰ ਹਨ । ਸਰਦੇ ਪੁਜਦੇ ਘਰਾਂ ਦੇ ਫੁਕਰੇ ਕਾਕੇ ਅਤੇ ਭਾਪੇ ਦੂਜਿਆਂ ‘ਤੇ ਰੋਬ੍ਹ ਜਮਾਉਣ ਲਈ ਹੀ ਹਥਿਆਰਾਂ ਦੀ ਨੁਮਾਇਸ਼ ਕਰਦੇ ਫਿਰਦੇ ਹਨ । ਬਾਰਾਤਾਂ, ਮੇਲਿਆਂ, ਅਖਾੜਿਆਂ ਅਤੇ ਹਥਿਆਰ ਸਾਫ਼ ਕਰਨ ਸਮੇਂ ਚੱਲੇ ਹਥਿਆਰ ਕਿੰਨੇ ਲੋਕਾਂ ਦੀ ਜਾਨ ਲੈ ਚੱਕੇ ਹਨ ।

ਪੰਜਾਬ ਨੂੰ ਪਹਿਲਾਂ ਅੱਤਵਾਦ ਅਤੇ ਨਸ਼ਿਆਂ ਕਾਰਨ ਬਦਨਾਮ ਕੀਤਾ ਗਿਆ ਜਦੋਂ ਭਾਰਤ ਦੀ ਅੱਧਿਓ ਵੱਧ ਸ਼ਰਾਬ ਆਂਧਰਾ, ਤੇਲੰਗਾਨਾ, ਤਾਮਿਲਨਾਡ, ਕਰਨਾਟਕਾ ਅਤੇ ਕੇਰਲਾ ਪੀ ਜਾਂਦੇ ਹਨ ਅਤੇ ਦੇਸ਼ ਦਾ ਸੱਭ ਤੋਂ ਵੱਧ ਨਸ਼ਾ ਯੂਪੀ ਵਿੱਚ ਪੀਤਾ ਜਾਂਦਾ ਹੈ ਅਤੇ ਪੰਜਾਬ ਤੇ ਦਿੱਲੀ ਦੂਜੇ ਅਤੇ ਤੀਜੇ ਨੰਬਰ ‘ਤੇ ਆਉਂਦੇ ਹਨ । ਹੁਣ ਪੰਜਾਬ ਨੂੰ ਹਥਿਆਰਾਂ ਅਤੇ ਗੈਂਗਸਟਰਾਂ ਕਰਕੇ ਬਦਨਾਮ ਕਰਨਾ ਸ਼ੁਰੂ ਕੀਤਾ ਗਿਆ ਹੈ । ਹੁਣ ਇਸ ਗੱਲ ਦੀ ਲੋੜ ਹੈ ਕਿ ਗਲਤ ਸ਼ਕਤੀਆਂ ਵੱਲੋਂ ਪੰਜਾਬ ਨੂੰ ਹਥਿਆਰਾਂ ਅਤੇ ਨਸ਼ੇ ਦੇ ਨਾਮ ‘ਤੇ ਬਦਨਾਮ ਕਰਨ ਤੋਂ ਰੋਕੀਏ । ਇਸ ਪਾਸੇ ਸਾਨੂੰ ਗੰਭੀਰਤਾ ਨਾਲ ਸੋਚਣ ਅਤੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਆਪਾਂ ਆਪਣੇ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਸਕੀਏ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button