EDITORIAL

2022 ‘ਚ 263 ਪੱਤਰਕਰਾਂ ਦੇ ਕਤਲ, ਚਾਰ ਦਿਨਾਂ ਬਾਅਦ ਇਕ ਪੱਤਰਕਾਰ ਦਾ ਕਤਲ

ਮੀਡੀਆ ਲਈ ਸੁਰੱਖਿਆ ਕਾਨੂੰਨ ਦੀ ਲੋੜ

ਅਮਰਜੀਤ ਸਿੰਘ ਵੜੈਚ (94178-01988)

ਸਮਾਜ ਵਿੱਚ ਹੋ ਰਹੇ ਅਨਿਆਂ, ਸਰਕਾਰਾਂ ‘ਚ ਨੇਤਾਵਾਂ ਤੇ ਅਫਸਰਸ਼ਾਹੀ ਸਮੇਤ ਹੋਰ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਧਾਂਦਲੀਆਂ ਦਾ ਪਰਦਾਫ਼ਾਸ਼ ਕਰਨ ਵਾਲ਼ੇ ਪੱਤਰਕਾਰ ਹਮੇਸ਼ਾ ਹੀ ਖਤਰੇ ‘ਚ ਰਹਿੰਦੇ ਹਨ ।

ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ  ਨੇ ਆਪਣੀ 2021-22 ਦੀ  ‘ਫ਼ਰੀਡਮ ਆਫ ਐਕਸਪਰੈਸ਼ਨ ਰਿਪੋਰਟ’ ‘ਚ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਵਿੱਚ ਕਿਤੇ ਵੀ ਪੱਤਰਕਾਰ ਸੁਰੱਖਿਅਤ ਨਹੀਂ ਹਨ । ਇਸ ਰਿਪੋਰਟ ਅਨੁਸਾਰ ਹਰ ਚੌਥੇ ਦਿਨ ਦੁਨੀਆਂ ‘ਚ ਕਿਤੇ ਨਾ ਕਿਤੇ ਕਿਸੇ ਪੱਤਰਕਾਰ ਦਾ ਕਤਲ ਹੋ ਜਾਂਦਾ ਹੈ ।

ਇਸੇ ਮਹੀਨੇ ਛੇ ਫਰਵਰੀ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਰਤਨਾਗਿਰੀ ‘ਚ  ‘ਰਤਨਾਗਿਰੀ ਟਾਇਮਜ਼’ ਦੇ ਪੱਤਰਕਾਰ ਸ਼ਸ਼ੀਕਾਂਤ ਵਾਰਸ਼ੇ ਦੇ ਇਕ ਸਥਾਨਕ  ਨੇਤਾ ‘ਤੇ ਜ਼ਮੀਨਾਂ ਦੇ ਵਪਾਰੀ ਪੰਧਾਰੀ ਅੰਬੇਰਕਰ ਵੱਲੋਂ ਕਥਿਤ ਤੌਰ ‘ਤੇ ਆਪਣੀ ਐੱਯੂਵੀ ਦੇ ਥੱਲੇ ਦਰੜ ਕੇ ਕੀਤੇ ਕਥਿਤ ਕਤਲ ਨੇ ਦੇਸ਼ ਦੇ ਪੱਤਰਕਾਰ ਭਾਈਚਾਰੇ ‘ਚ ਆਤੰਕ ਫੇਲਾ ਦਿਤਾ ਹੈ ।  ਵਾਰਸ਼ੇ ਨੇ ਕੁਝ ਘੰਟੇ ਪਹਿਲਾਂ ਹੀ ਅੰਬੇਰਕਰ ਵੱਲੋਂ ਕਥਿਤ ਜ਼ਮੀਨੀ ਘੁਟਾਲੇ ਬਾਰੇ ਆਪਣੇ ਅਖਬਾਰ ‘ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ।

ਸਾਡੇ ਦੇਸ਼ ਵਿੱਚ  ਪੱਤਰਕਾਰਾਂ ਨੂੰ ਕਤਲ ਲਰਨ ਦੀ ਇਹ ਕੋਈ ਨਵੀਂ ਘਟਨਾ ਨਹੀਂ । ਪੰਜਾਬ ਵਿੱਚ ਸਿਤੰਬਰ 1981 ‘ਚ ‘ਹਿੰਦ ਸਮਾਚਾਰ ਗਰੁੱਪ’ ਦੇ ਮਾਲਕ-ਪੱਤਰਕਾਰ ਲਾਲਾ ਜਗਤ ਨਾਰਾਇਣ ਨੂੰ ਪੰਜਾਬ ‘ਚ ਸਰਗਰਮ ਅੱਤਵਤਦੀਆਂ ਨੇ ਕਤਲ ਕਰ ਦਿਤਾ ਸੀ । ਬਾਦ ‘ਚ ਉਨ੍ਹਾਂ ਦੇ ਪੁੱਤਰ ਰਮੇਸ਼ ਚੰਦਰ ਨੂੰ ਵੀ 1984 ‘ਚ  ਕਤਲ ਕਰ ਦਿਤਾ ਗਿਆ । ਸਾਲ 1988 ‘ਚ ਇਕ ਫਰੀਲਾਂਸਰ ਪੱਤਰਕਾਰ ਪਰਦੁਮਣ ਸਿੰਘ ਨੂੰ ਹਸ਼ਿਆਰਪੁਰ ‘ਚ ਕਤਲ ਕਰ ਦਿਤਾ ਗਿਆ ।

 

Alt text : Journalist Shashikant Warishe 

ਪਿਛਲੇ ਕੁਝ ਸਾਲਾਂ ਦੌਰਾਨ ਜਗੇਂਦਰਾ ਸਿੰਘ, ਸ਼ਾਹਜਹਾਨਪੁਰ,ਯੂਪੀ ਨੂੰ 2015 ,ਰੰਜਨ ਰਾਜਦੀਓ,ਸਿਵਾਨ,ਬਿਹਾਰ ਨੂੰ 2014  ਤੇ ਸਾਈ ਰੈਡੀ, ਬੀਜਾਪੁਰ,ਛੱਤੀਸਗੜ੍ਹ ਨੂੰ 2013  ‘ਚ ਕਤਲ ਕਰ ਦਿਤਾ ਗਿਆ । ਕਰਨਾਟਕਾ ਦੇ ਬੰਗਲੁਰੂ ‘ਚ ਪੰਜ ਸਿਤੰਬਰ2017 ਨੂੰ ਇਕ ਔਰਤ ਪੱਤਰਕਾਰ ਗੌਰੀ ਲੰਕੇਸ਼ ਦਾ ਉਨ੍ਹਾਂ ਦੇ ਘਰ ਦੇ ਬਾਹਰ ਹੀ ਸਵੇਰੇ ਸਵੇਰ ਗੋਲ਼ੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ ।  ਇਹ ਸਾਰੇ ਕੇਸ ਕਿਸੇ ਤਣ ਪੱਤਣ ਨਹੀਂ ਲੱਗੇ ।

 

Alt text : Senior journalist Gauri Lankesh 

ਅਕਤੂਬਰ 2021 ‘ਚ ਯੂਪੀ ਦੇ ਹਾਥਰਸ ਜ਼ਿਲ੍ਹੇ ‘ਚ ਇਕ ਦਲਿਤ ਲੜਕੀ ਦੇ ਬਲਾਤਕਾਰ ਮਗਰੋਂ ਕਤਲ ਦੀ ਘਟਨਾ ਨੂੰ ਕਵਰ ਕਰਨ ਗਏ ਕੇਰਲਾ ਦੇ ਪੱਤਰਕਾਰ ਸਦੀਕ ਕੱਪਨ ਨੂੰ ਯੂਪੀ ਪੁਲਿਸ ਨੇ ਯੂਏਪੀਏ ਕਾਨੂੰਨ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ‘ਚ ਬੰਦ ਕਰ ਦਿਤਾ ਜਿਸ ਨੂੰ ਦੋ ਸਾਲਾਂ ਬਾਦ ਪਿਛਲੇ ਵਰ੍ਹੇ ਸੁਪਰੀਮ ਕੋਰਟ ਨੇ ਜ਼ਮਾਨਤ ਦਿਤੀ ਸੀ ।

 

 

Alt text : Journalist Siddique Kappan 

ਯੂਨੈਸਕੋ ਨੇ ਚਿੰਤਾ ਜਤਾਈ ਹੈ ਕਿ ਪੱਤਰਕਾਰਾਂ ਦੇ ਹੋਏ ਕਤਲਾਂ ਜਾਂ ਦੂਜੇ ਜੁਰਮਾਂ ਪ੍ਰਤੀ 86 ਫ਼ੀਸਦ ਕੇਸਾਂ ‘ਚ  ਕੋਈ ਕਾਰਵਾਈ ਹੀ ਨਹੀਂ ਹੁੰਦੀ । ਇਸ ਮੁਤਾਬਿਕ ਸਾਲ 2022 ਦੌਰਾਨ ਦੁਨੀਆਂ ‘ਚ 263 ਪੱਤਰਕਾਰ ਕਤਲ ਹੋਏ ਸਨ : ਇਸਦੀ ਰਿਪੋਰਟ ਅਨੁਸਾਰ ਸੁਮਾਲੀਆ ‘ਚ ਪੱਤਰਕਰਾਂ ਨੂੰ ਸੱਭ ਤੋਂ ਵੱਧ ਖਤਰੇ ‘ਚ ਕੰਮ ਕਰਨਾ ਪੈਂਦਾ ਹੈ। ਮੈਕਸੀਕੋ,ਕੇਰਬੀਅਨ , ਅਫ਼ਗਾਨਿਸਤਾਨ,ਸੀਰੀਆ,ਸੁਡਾਨ.ਇਰਾਕ,ਯੂਕਰੇਨ,ਹੈਤ,ਸਾਉਦੀ ਅਰਬ ਤੇ ਮਿਆਂਮਾਰ ‘ਚ ਪੱਤਰਕਾਰਾਂ ‘ਤੇ ਲਗਾਤਾਰ ਕਈ ਦਹਾਕਿਆਂ ਤੋਂ ਹਮਲੇ ਹੋ ਰਹੇ ਹਨ । ਸਾਉਦੀ ਅਰਬ ‘ਚ ਅਮਰੀਕੀ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਥਿਤ ਤੌਰ ‘ਤੇ ਦੇਸ਼ ਦੀ ਸਰਕਾਰ ਵੱਲੋਂ ਕਤਲ ਕੀਤਾ ਗਿਆ ਸੀ ।

Alt text : UNESCO

ਪੱਤਰਕਾਰਾਂ ਦੀ ਸੁਰੱਖਿਆ ਲਈ ਕੋਈ ਕਾਨੂੰਨ ਨਹੀਂ ਹੈ ਕਿਉਂਕਿ ਪੱਤਰਕਾਰ ਸੰਵਿਧਾਨ ਅਨੁਸਾਰ ਆਮ ਨਾਗਰਿਕਾਂ ਦੀ ਸ਼੍ਰੇਣੀ ‘ਚ ਹੀ ਆਉਂਦੇ ਹਨ । ਅਸਲੀਅਤ ‘ਚ ਪੱਤਰਕਾਰ ਵਿਸ਼ੇਸ਼ ਸਥਿਤੀਆਂ ‘ਚ ਕੰਮ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਕਿਸੇ ਮਸਲੇ/ਸਕੈਂਡਲ ਦੀ ਤਹਿ ਤੱਕ ਜਾਣ ਲਈ ਕਈ ਜ਼ੋਖਿਮ ਉਠਾਉਣੇ ਪੈਂਦੇ ਹਨ ਇਸ ਲਈ ਉਨ੍ਹਾ ਦੀ ਸੁਰੱਖਿਆ ਲਈ ਸੰਵਿਧਾਨ ‘ਚ ਕੋਈ ਖਾਸ ਕਾਨੂੰਨ ਹੋਣ ਦੀ ਹਮੇਸ਼ਾ ਹੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ ।

ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਹਮੇਸ਼ਾ ਮੀਡੀਏ ਨੂੰ ਆਪਣੇ ਹਿਤ ਪੂਰਨ ਲਈ ਵਰਤਦੀਆਂ ਹਨ ਪਰ ਅੱਜ ਤੱਕ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਕਿਸੇ ਵੀ ਪਾਰਟੀ ਨੇ ਪਹਿਲ ਕਦਮੀ ਨਹੀਂ ਕੀਤੀ । ਬਦਲਦੀਆਂ ਸਥਿਤੀਆਂ ਦੀ ਇਹ ਮੰਗ ਹੈ ਕਿ ਪੱਤਰਕਾਰਾਂ ਨੂੰ ਵਿਸ਼ੇਸ਼ ਕਾਨੂੰਨਾਂ ਰਾਹੀ ਸੁਰੱਖਿਆ ਦੇਣਾ ਯਕੀਨੀ ਬਣਾਇਆ ਜਵੇ ਤਾਂ ਕੇ ਉਹ ਇਸ ਪਵਿਤਰ ਕਿਤੇ ‘ਚ ਬਿਨਾ ਕਿਸੇ ਭੈਅ ਦੇ ਕੰਮ ਕਰ ਸਕਣ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button