‘ਕਾਂਗਰਸ ਨੂੰ ਵੱਡੇ ਲੀਡਰਾਂ ਦੇ ਛੱਡਣ ਦਾ ਸਿਲਸਿਲਾ ਰਹੇਗਾ ਜਾਰੀ ‘
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ “ਸਹੀ ਪਾਰਟੀ ਵਿੱਚ ਸਹੀ ਵਿਅਕਤੀ”। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ, ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਨੇਤਾਵਾਂ ਦੇ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਛੱਡਣ ਦਾ ਸਿਲਸਿਲਾ ਜਾਰੀ ਰਹੇਗਾ।
ਸਿੱਧੂ ਦੇ ਜੇਲ੍ਹ ਜਾਣ ਨੂੰ ਲੈ ਕੇ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ? ਦੇਖੋ! ਲਾਈਵ ਤਸਵੀਰਾਂ D5 Channel Punjabi
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿੱਚੋਂ ਵੱਡੇ ਲੀਡਰਾਂ ਦਾ ਬਾਹਰ ਨਿਕਲਣਾ ਜਾਰੀ ਰਹੇਗਾ ਅਤੇ ਪਾਰਟੀ ਅਗਾਮੀ ਤਬਾਹੀ ਵੱਲ ਵਧ ਰਹੀ ਹੈ। “ਉਨ੍ਹਾਂ (ਸੁਨੀਲ) ਵਰਗੇ ਸੱਚੇ ਅਤੇ ਇਮਾਨਦਾਰ ਨੇਤਾ ਹੁਣ ਕਾਂਗਰਸ ਵਿੱਚ ਸਾਹ ਨਹੀਂ ਲੈ ਸਕਦੇ”, ਉਨ੍ਹਾਂ ਨੇ ਕਿਹਾ, “ਕਾਂਗਰਸ ਪਾਰਟੀ ਵਿੱਚ ਹੁਣ ਸਭ ਨੂੰ ਬਹੁਤ ਘੁੱਟਣ ਹੋਣ ਲੱਗ ਗਈ ਹੈ’।
ਮਾਫ਼ ਹੋ ਸਕਦੀ ਹੈ ਸਿੱਧੂ ਦੀ ਸਜ਼ਾ? ਘਰ ਪਹੁੰਚੇ ਵਕੀਲ! ਹੱਕ ’ਚ ਡਟੇ ਕਾਂਗਰਸੀ
ਸਾਬਕਾ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਾਂਗਰਸ ਪਾਰਟੀ ਇੱਕ ਗਲਤ ਫੈਸਲੇ ਕਾਰਨ ਪੰਜਾਬ ਵਿੱਚ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। “ਮੈਂ ਮੁੱਖ ਮੰਤਰੀ ਸੀ, ਜਦੋਂ ਕਿ ਸੁਨੀਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੀ ਅਤੇ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਅਸੀਂ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਸੀ,” ਉਨ੍ਹਾਂ ਨੇ ਅੱਗੇ ਕਿਹਾ, “ਅਤੇ ਲੀਡਰਸ਼ਿਪ ਦਾ ਇੱਕ ਗਲਤ ਫੈਸਲਾ ਪਾਰਟੀ ਲਈ ਆਤਮਘਾਤੀ ਸਿੱਧ ਹੋਇਆ ਹੈ ਅਤੇ ਪਾਰਟੀ ਹੁਣ ਦੇਸ਼ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਆਪਣੀ ਤਬਾਹੀ ਵੱਲ ਵੱਧ ਰਹੀ ਹੈ।”
Right man in the right party.
Congratulations to @sunilkjakhar for joining @BJP4IndiaHonest and upright leaders like him cannot breathe in the @INCIndia anymore.
— Capt.Amarinder Singh (@capt_amarinder) May 19, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.