Breaking NewsD5 specialIndiaNewsPoliticsPunjab

ਢੀਂਡਸਾ ਦੀ ਬਗ਼ਾਵਤ ਦਾ ਪੈ ਗਿਆ ਮੁੱਲ, ਹੁਣ ਮਿਲਣ ਜਾ ਰਿਹੈ ਵੱਡਾ ਅਹੁਦਾ, ਸੁਖਬੀਰ ਦੀ ਖ਼ਿਸਕੀ ਕੁਰਸੀ!

ਸ਼੍ਰੀ ਆਨੰਦਪੁਰ ਸਾਹਿਬ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵਿਸ਼ੇਸ਼ ਪਰਿਵਾਰ ਦਾ ਕਬਜ਼ਾ ਤੋੜਨ ਅਤੇ ਇਸਦੀ ਪ੍ਰੰਪਰਾਗਤ ਦਾ ਪੁਰਾਤਨ ਕੁਰਬਾਨੀਪ੍ਰਸਤ ਪੰਥਕ ਦਿੱਖ ਬਹਾਲ ਕਰਨ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਤਹਿਤ ਖਾਲਸਾ ਸਾਜਨਾ ਦਿਵਸ ਤੇ ਇੱਕ ਅਹਿਮ ਫੈਸਲਾ ਕਰਨ ਅਤੇ ਪੰਥਕ ਸਿਆਸਤ ‘ਚ ਨਵੀਂ ਰੂਹ ਪਾਉਣ ਲਈ ਇੱਕ ਅਹਿਮ ਸਿਆਸੀ ਕੜੀ ਤਿਆਰ ਕੀਤੀ ਜਾ ਰਹੀ ਹੈ।

ਢੀਂਡਸਾ ਦੀ ਬਗ਼ਾਵਤ ਦਾ ਪੈ ਗਿਆ ਮੁੱਲ, ਹੁਣ ਮਿਲਣ ਜਾ ਰਿਹੈ ਵੱਡਾ ਅਹੁਦਾ, ਸੁਖਬੀਰ ਦੀ ਖ਼ਿਸਕੀ ਕੁਰਸੀ! (Video)

ਢੀਂਡਸਾ ਦੇ ਸਮਰਥਕ ਸਿਆਸੀ ਸੂਤਰਾਂ ਅਨੁਸਾਰ ਉਨ੍ਹਾਂ ਵੱਲੋਂ ਤਮਾਮ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਤਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਸਮਝਿਆ ਜਾ ਰਿਹਾ ਹੈ ਕਿ ਇਸ ਕੜੀ ਤਹਿਤ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਆਸਪਾਸ ਇੱਕ ਵੱਡਾ ਪੰਥਕ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਢੀਂਡਸਾ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਵਾਗਡੋਰ ਸੰਭਾਲ ਸਕਦੇ ਹਨ।

POLITICAL REACTIONS ਭਗਵੰਤ ਮਾਨ ਕਹਿੰਦਾ ਬੱਸ ਸ਼ਾਇਰੀ ਜੋਗਾ ਹੀ ਹੈ ਮਨਪ੍ਰੀਤ (Video)

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020-21 ਲਈ ਟੈਕਸ ਰਹਿਤ 7712 ਕਰੋੜ ਰੁਪਏ ਦਾ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ। ਬਜਟ ਦਾ ਆਕਾਰ ਪੰਜਾਬ ਸਰਕਾਰ ਨੇ1,54,805 ਕਰੋੜ ਰੁਪਏ ਦਾ ਹੈ। ਪੰਜਾਬ ਸਰਕਾਰ ਨੇ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਦੋ ਕਿਸ਼ਤਾਂ ਵਿੱਚ ਸੇਵਾਮੁਕਤ ਕਰਨ ਦਾ ਫੈਸਲਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button