D5 specialEntertainmentIndiaNewsPunjab

ਅਕਸ਼ੈ ਕੁਮਾਰ ਵਿਵਾਦਾਂ ‘ਚ ,ਫਿਲਮ Bell Bottom ‘ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਅਕਸ਼ੈ ਦੀ ਫਿਲਮ ‘ਬੇਲ ਬਾਟਮ’ ਦਾ ਫਰਸਟ ਲੁੱਕ ਸਾਹਮਣੇ ਆਉਂਦਿਆਂ ਹੀ ਫਿਲਮ ਵਿਵਾਦਾਂ ’ਚ ਘਿਰ ਗਈ ਸੀ। ਇਸ ਦੇ ਪਿੱਛੇ ਦਾ ਕਾਰਨ ਸੀ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਇਸ ਨਾਮ ਨਾਲ ਇਕ ਕੰਨੜ ਫਿਲਮ ਵੀ ਰਿਲੀਜ਼ ਹੋਈ ਸੀ। ਦਰਸ਼ਕਾਂ ਨੂੰ ਲੱਗ ਰਿਹਾ ਸੀ ਕਿ ਅਕਸ਼ੈ ਦੀ ਫਿਲਮ ਇਸ ਕੰਨੜ ਫਿਲਮ ਦੀ ਰੀਮੇਕ ਹੈ। ਹਾਂਲਾਕਿ ਅਕਸ਼ੈ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ।

ਇਹ ਵੀ ਦੇਖੋ…. America ‘ਚ ਜਿਹੜੀ ਖੇਤੀ ਬਣੀ ਘਾਤਕ, ਕਿਵੇਂ ਹੋਊ Punjab ਲਈ ਲਾਹੇਵੰਦ?
ਇਸ ਫਿਲਮ ਦੇ ਰੀਮੇਕ ਰਾਈਟਸ ਕੰਨੜ ਡਾਇਰੈਕਟਰ ਅਤੇ ਸਟੰਟ ਕੋਰੀਓਗਰਾਫਰ ਰਵੀ ਵਰਮਾ ਕੋਲ ਹਨ। ਰਵੀ ਇਨ੍ਹਾਂ ਰਾਈਟਸ ਨੂੰ ਲੈ ਕੇ ਅਕਸ਼ੈ ਦੀ ਫਿਲਮ ਦੀ ਅਨਾਊਂਸਮੈਂਟ ਤੋਂ ਖਫਾ ਹਨ । ਉਹ ਇਸ ਮਾਮਲੇ ਵਿਚ ਲੀਗਲ ਐਕਸ਼ਨ ਲੈਣ ਬਾਰੇ ਸੋਚ ਰਹੇ ਹਨ। ਗੱਲਬਾਤ ਦੌਰਾਨ ਰਵੀ ਵਰਮਾ ਨੇ ਕਿਹਾ,‘‘ਅਸੀਂ ਕਿਸੇ ਨੂੰ ਵੀ ਹੁਣ ਤੱਕ ਕੋਈ ਲੀਗਲ ਨੋਟਿਸ ਨਹੀਂ ਭੇਜਿਆ ਹੈ ਪਰ ਕੰਨੜ ਅਤੇ ਹਿੰਦੀ ‘ਬੇਲ ਬਾਟਮ’ ਵਿਚਕਾਰ ਕੋਈ ਸਮਾਨਤਾ ਨਹੀਂ ਹੋਣੀ ਚਾਹੀਦੀ ਹੈ। ‘ਬੇਲ ਬਾਟਮ’ ਦੇ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਮੈਂ ਮੁੰਬਈ ਵਿਚ ਕੁਝ ਪ੍ਰੋਡਕਸ਼ਨ ਹਾਊਸ ਨੂੰ ਫਿਲਮ ਦਿੱਤੀ ਸੀ। ਨਿਖਿਲ ਅਡਵਾਣੀ ਵੀ ਉਨ੍ਹਾਂ ਵਿਚੋਂ ਇਕ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੰਨੜ ਫਿਲਮ ‘ਬੇਲ ਬਾਟਮ’ ਹੀ ਕਹਾਣੀ ਅਤੇ ਸਟਾਇਲ ਕਾਪੀ ਕੀਤਾ ਹੈ।ਰਵੀ ਨੇ ਅੱਗੇ ਕਿਹਾ, ਫਿਲਮ ਦਾ ਟਾਈਟਲ ਅਤੇ ਅਕਸ਼ੈ ਕੁਮਾਰ ਦਾ ਕੈਰੇਕਟਰ ਕੰਨੜ ਫਿਲਮ ‘ਬੇਲ ਬਾਟਮ’ ਨਾਲ ਹੂ-ਬੁ-ਹੂ ਮਿਲਦਾ ਹੈ। ਮੈਂ ਇਸ ਬਾਰੇ ਵਿਚ ਹਿੰਦੀ ਫਿਲਮ ਦੀ ਟੀਮ ਨੂੰ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਕਸ਼ੈ ਕੁਮਾਰ ਇਸ ਬਾਰੇ ਵਿਚ ਮੇਰੇ ਨਾਲ ਗੱਲ ਕਰਨਗੇ। ਰਵੀ ਨੇ ਅੱਗੇ ਕਿਹਾ, ‘‘ਟਾਈਟਲ ਤੋਂ ਇਲਾਵਾ ‘ਬੇਲ ਬਾਟਮ’ ਹਿੰਦੀ ਦਾ ਪੋਸਟਰ ਵੀ ਕੰਨੜ ਨਾਲ ਕਾਫੀ ਮਿਲਦਾ-ਜੁਲਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ’ਚੋਂ ਕਿਸੇ ਨੇ ‘ਬੇਲ ਬਾਟਮ’ ਦੇ ਹਿੰਦੀ ਟਾਈਟਲ ਨੂੰ ਬੁੱਕ ਕੀਤਾ ਸੀ। ਇਸ ਲਈ ਉਹ ਇਹ ਸੋਚ ਕੇ ਕੰਫਿਊਜ ਹਨ ਕਿ ਅਕਸ਼ੈ ਦੀ ਫਿਲਮ ਦੇ ਮੇਕਰਸ ਨੂੰ ਇਹ ਟਾਈਟਲ ਕਿਵੇਂ ਮਿਲਿਆ।’’ ਦੱਸ ਦਿਓ ਕਿ ਫਿਲਮ ‘ਬੇਲ ਬਾਟਮ’ ਵਿਚ ਅਕਸ਼ੈ ਕੁਮਾਰ ਜਾਸੂਸ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਰੰਜੀਤ ਏਮ ਤਿਵਾਰੀ ਡਾਇਰੈਕਟ ਕਰਨਗੇ । ਫਿਲਹਾਲ ਫਿਲਮ ਦੀ ਸਕਰਿਪਟਿੰਗ ਚੱਲ ਰਹੀ ਹੈ ਅਤੇ ਸ਼ੂਟਿੰਗ 2019 ਦੇ ਆਖੀਰ ਤੱਕ ਸ਼ੁਰੂ ਹੋ ਜਾਵੇਗੀ। ਇਹ ਫਿਲਮ 2021 ਵਿਚ ਰਿਲੀਜ਼ ਹੋਵੇਗੀ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button