Breaking NewsD5 specialEntertainmentNewsSportsTop News

Alia Bhatt ਦੇ ਪਸੰਦੀਦਾ ਕ੍ਰਿਕੇਟਰ ਚੁਣਨ ‘ਤੇ ਫੈਨਜ਼ ਨੇ ਕੀਤੀ ਖਿਚਾਈ, ‘ਇਹ ਦੋਗ਼ਲਾਪਨ ਹੈ’

ਮੁੰਬਈ : ਭਾਰਤੀ ਕ੍ਰਿਕੇਟ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਕ੍ਰਿਕੇਟ ਫੈਨਜ਼ ਦੁਨੀਆ ਭਰ ‘ਚ ਮੌਜੂਦ ਹਨ। ਕੋਹਲੀ ਅਤੇ ਰੋਹਿਤ ਅਜੋਕੇ ਸਮੇਂ ‘ਚ ਭਾਰਤੀ ਕ੍ਰਿਕੇਟ ਦੇ ਦੋ ਮਹਾਨ ਖਿਡਾਰੀ ਹਨ। ਉਨ੍ਹਾਂ ਨੇ ਇਹ ਮਹਾਨਤਾ ਆਪਣੇ ਕ੍ਰਿਕੇਟ ਰਿਕਾਰਡਸ ਦੇ ਜੋਰ ‘ਤੇ ਹਾਸਲ ਕੀਤੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਭਾਰਤੀ ਕ੍ਰਿਕੇਟ ਟੀਮ ‘ਚ ਅਹਿਮ ਭੂਮਿਕਾ ਨਿਭਾਈ ਹੈ। ਵਿਰਾਟ ਟੀਮ ਇੰਡੀਆ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ ਜਦੋਂ ਕਿ ਰੋਹਿਤ ਸ਼ਰਮਾ ਫਿਲਹਾਲ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਹਨ। ਉਹ ਕ੍ਰਿਕੇਟ ਦੇ ਤਿੰਨੋਂ ਫਾਰਮੈਟ ‘ਚ ਟੀਮ ਇੰਡੀਆ ਦੇ ਕਪਤਾਨ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਲੋਕਪ੍ਰਿਅਤਾ ਕ੍ਰਿਕੇਟ ਜਗਤ ਦੇ ਨਾਲ – ਨਾਲ ਬਾਲੀਵੁੱਡ ‘ਚ ਵੀ ਹੈ। ਉਥੇ ਹੀ  ਹਾਲ ਹੀ ‘ਚ ਬਾਲੀਵੁਡ ਦੀ ਇੱਕ ਅਦਾਕਾਰਾ ਦੇ ਕਾਰਨ ਇਹ ਦੋਵੇਂ ਖਿਡਾਰੀ ਚਰਚਾ ‘ਚ ਬਣੇ ਹੋਏ ਹਨ।

Lok Manch : ਚੋਣਾਂ ਤੋਂ ਬਾਅਦ ਪਿਆ ਵੱਡਾ ਪੰਗਾ? ਪੈਸੇ ਲੈਕੇ ਵੋਟਾਂ ਪਾਉਣ ਵਾਲਿਆਂ ’ਤੇ ਹੋਊ ਕਾਰਵਾਈ!

Alia Bhatt ਲਈ ਰੋਹਿਤ ਕਰੰਟ, ਵਿਰਾਟ ਆਲ ਟਾਈਮ Favorite
ਦਰਅਸਲ ਇਕ ਯੂਟਿਊਬ ਚੈਨਲ ਨੇ ਅਦਾਕਾਰਾ Alia Bhatt ਦਾ ਇੰਟਰਵਿਊ ਲਿਆ। ਇਸ ਇੰਟਰਵਿਊ ‘ਚ ਬਾਲੀਵੁਡ ਅਦਾਕਾਰਾ Alia Bhatt ਭੱਟ ਤੋਂ ਉਨ੍ਹਾਂ ਦੇ ਪਸੰਦੀਦਾ ਕ੍ਰਿਕੇਟ (ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ) ਦੇ ਬਾਰੇ ‘ਚ ਪੁੱਛਿਆ ਗਿਆ। ਉਨ੍ਹਾਂ ਨੇ ਇਸ ਸੰਦਰਭ ‘ਚ ਇੱਕ Diplomatic ਜਵਾਬ ਦਿੱਤਾ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਪ੍ਰਸ਼ੰਸਕਾਂ ਨੇ Alia Bhatt ਦੀ ਜੰਮ ਕੇ ਆਲੋਚਨਾ ਕੀਤੀ ਹੈ। Alia ਨੇ ਆਪਣੇ ਜਵਾਬ ‘ਚ ਕਿਹਾ ਕਿ ਉਨ੍ਹਾਂ ਦੇ ਵਰਤਮਾਨ ਪਸੰਦੀਦਾ ਕ੍ਰਿਕੇਟਰ ਰੋਹਿਤ ਸ਼ਰਮਾ ਹਨ ਪਰ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਆਪਣਾ ਆਲ ਟਾਈਮ Favorite ਕ੍ਰਿਕੇਟਰ ਦੱਸਿਆ। ਉਨ੍ਹਾਂ ਨੇ ਕਿਹਾ, “ਰੋਹਿਤ ਕਰੰਟ, ਵਿਰਾਟ ਆਲ ਟਾਈਮ Favorite। ”

Ukraine ’ਚ ਅਚਾਨਕ ਵਿਗੜੇ ਹਾਲਾਤ, ਬੰਬ-ਬਾਰੀ ਵਿਚਾਲੇ ਬੈਠੇ ਵਿਦਿਆਰਥੀ ਹੋਏ LIVE | D5 Channel Punjabi

ਦੱਸ ਦਈਏ ਕਿ Alia Bhatt ਦੇ ਇਸ ਜਵਾਬ ਤੋਂ ਬਾਅਦ ਉਨ੍ਹਾਂ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਟਵਿਟਰ ‘ਤੇ ਕਈ ਕ੍ਰਿਕੇਟ ਫੈਂਸ ਨੇ Alia ਦੇ ਜਵਾਬ ਤੋਂ ਨਾਰਾਜ਼ਗੀ ਜਾਹਿਰ ਕੀਤੀ। ਇਸ ‘ਚ ਦੋਵੇਂ ਕ੍ਰਿਕੇਟਰ ਦੇ ਫੈਨਜ਼ ਨੇ Alia ਦੀ ਜੰਮ ਕੇ ਆਲੋਚਨਾ ਕੀਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button