Breaking NewsD5 specialIndiaNewsTop News

ਮੰਡੀ ‘ਚ ਲੱਗੇ “ਕੇਜਰੀਵਾਲ ਗੋ ਬੈਕ” ਦੇ ਨਾਅਰੇ, ਹਿੰਦੂ ਜਾਗਰਣ ਦੇ ਕਈ ਵਰਕਰ ਹਿਰਾਸਤ ‘ਚ

ਮੰਡੀ  : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਤੇ ਬਿਆਨ ਨੂੰ ਲੈ ਕੇ ਹਿੰਦੂ ਜਾਗਰਣ ਮੰਚ ਦੇ ਵਰਕਰਾਂ ਨੇ ਹਿਮਚਾਲ ਪ੍ਰਦੇਸ਼ ਦੇ ਮੰਡੀ ‘ਚ ਉਨ੍ਹਾਂ ਦੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ‘ਕੇਜਰੀਵਾਲ ਗੋ ਬੈਕ’ ਦੇ ਨਾਅਰੇ ਲਾਏ। ਵਰਕਰਾਂ ਨੇ ਕਾਂਗਨੀ ਹੈਲੀਪੋਟਰ ‘ਤੇ ਨਾਅਰੇਬਾਜ਼ੀ ਕੀਤੀ। ਵਰਕਰ ਪੁਲਿਸ ਨਾਲ ਵੀ ਉਲਝੇ, ਜਿਸ ਤੋਂ ਬਾਅਦ ਪੁਲਿਸ ਨੇ 25 ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।

Khabran Da Sira : ਜਥੇਬੰਦੀਆਂ ਦਾ ਐਲਾਨ, ਸਰਕਾਰ ਲਈ ਨਵੀਂ ਮੁਸੀਬਤ, ਆਪਸ ‘ਚ ਭਿੜੇ ਕਾਂਗਰਸੀ | D5 Channel Punjabi

ਸੂਬੇ ਦੇ ਮਹਾਮੰਤਰੀ ਕਮਲ ਗੌਤਮ ਅਤੇ ਦੇਵਸੇਨਾ ਦੇ ਪ੍ਰਦੇਸ਼ ਪ੍ਰਧਾਨ ਜਿਤੇਂਦਰ ਰਾਜਪੂਤ ਨੇ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਦਿੱਤੇ ਬਿਆਨ ‘ਤੇ ਜਦੋਂ ਤੱਕ ਕੇਜਰੀਵਾਲ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ ‘ਚ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ, ‘ਆਪ’ ਵਰਕਰਾਂ ਵਲੋਂ ਮੰਡੀ ‘ਚ ਜਗ੍ਹਾ-ਜਗ੍ਹਾ ਪੋਸਟਰ ਅਤੇ ਹੋਰਡਿੰਗਜ਼ ਲਾਏ ਹਨ। ਪ੍ਰਵੇਸ਼ ਦੁਆਰਾ ‘ਤੇ ‘ਹਿਮਾਚਲ ਮੰਗੇ ਕੇਜਰੀਵਾਲ’ ਲਿਖੇ ਵੱਡੇ-ਵੱਡੇ ਹੋਰਡਿੰਗਜ਼ ਲਾਏ ਹੋਏ ਹਨ। ਪਿਛਲੇ ਮਹੀਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਉਤਸ਼ਾਹ ਆਮ ਆਦਮੀ ਪਾਰਟੀ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ‘ਚ ਆਪਣੇ ਜਨਾਧਾਰ ਦਾ ਵਿਸਥਾਰ ਕਰਨ ਦੀ ਦਿਸ਼ਾ ‘ਚ ਸਰਗਰਮ ਹੋ ਗਈ ਹੈ। ਇਹ ‘ਰੋਡ ਸ਼ੋਅ’ ਇਸੇ ਦੀ ਇਕ ਕੜੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button