Breaking NewsD5 specialInternationalNews

ਕਾਰੋਬਾਰ ਬਚਾਉਣ ਲਈ ਚੀਨ ਨਾਲੋਂ ਨਾਤਾ ਤੋੜਨ ਦੀ ਤਿਆਰੀ ‘ਚ Tiktok, ਲੰਦਨ ‘ਚ ਬਣਾ ਸਕਦੀ ਹੈ ਹੈੱਡਕੁਆਰਟਰ

ਲੰਦਨ : ਮਨੋਰੰਜਨ ਵਾਲੀਆਂ ਵੀਡੀਓਜ਼ ਦਾ ਸਭ ਤੋਂ ਹਰਮਨ ਪਿਆਰਾ ਪਲੇਟਫਾਰਮ ਟਿਕਟਾਕ ਚੀਨ ਨਾਲੋਂ ਨਾਤਾ ਤੋੜਨ ਲਈ ਲੰਦਨ ‘ਚ  ਹੈੱਡਕੁਆਰਟਰ ਬਣਾ ਸਕਦਾ ਹੈ। ਇਸ ਸੰਬੰਧ ‘ਚ ਟਿਕਟਾਕ ਦੀ ਬ੍ਰਿਟੇਨ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਰਾਈਟਰਸ ਦੀ ਰਿਪੋਰਟ ਮੁਤਾਬਕ ਚੀਨ ਨਾਲੋਂ ਸਬੰਧ ਤੋੜਨ ਲਈ ਟਿਕਟਾਕ ਇਹ ਕਦਮ ਉਠਾ ਰਿਹਾ ਹੈ। ਦਰਅਸਲ ਚੀਨ ਨਾਲ ਸਬੰਧ ਹੋਣ ਦੇ ਕਾਰਨ ਟਿਕਟਾਕ ਨੂੰ ਭਾਰਤ ਸਮੇਤ ਕਈ ਦੇਸ਼ਾਂ ‘ਚ ਰੋਕ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਨਵਾਂ ਹੈੱਡਕੁਆਰਟਰ ਬਣਾਉਣ ਲਈ ਟਿਕਟਾਕ ਲੰਦਨ ਸਮੇਤ ਹੋਰ ਸ਼ਹਿਰਾਂ ਦੇ ਨਾਮ ‘ਤੇ ਵੀ ਵਿਚਾਰ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਸ਼ਹਿਰ ਦੇ ਨਾਮ ‘ਤੇ ਅੰਤਿਮ ਫੈਸਲਾ ਨਹੀਂ ਹੋਇਆ ਹੈ।

ਤੜਕੇ-ਤੜਕੇ ਕੈਪਟਨ ਤੇ ਭੜਕਿਆ ਭਗਵੰਤ ਮਾਨ! ਗੱਲਾਂ ਦੇ ਕੱਢਤੇ ਪੂਰੇ ਚਿੱਬ, ਸੁਣ ਕੇ ਸਭ ਦੀਆਂ ਖੁੱਲ੍ਹ ਜਾਣਗੀਆਂ ਅੱਖਾਂ

ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਲੰਦਨ ਤੋਂ ਇਲਾਵਾ ਹੋਰ ਕਿਨ੍ਹਾਂ ਸ਼ਹਿਰਾਂ ਦੇ ਨਾਂ ‘ਤੇ ਵਿਚਾਰ ਹੋ ਰਿਹਾ ਹੈ ਪਰ ਟਿਕਟਾਕ ਨੇ ਇਸ ਸਾਲ ਅਮਰੀਕਾ ਦੇ ਕੈਲੀਫੋਰਨੀਆ ‘ਚ ਭਰਤੀਆਂ ਤੇਜ਼ ਕੀਤੀਆਂ ਹਨ। ਇਸ ਵਿੱਚ ਵਾਲਟ ਡਿਜਨੀ ਦੇ ਸਾਬਕਾ ਸਹਿ-ਕਾਰਜਕਾਰੀ ਪਾਊਚਿੰਗ ਕੇਵਿਨ ਮੇਅਰ ਦਾ ਨਾਮ ਵੀ ਸ਼ਾਮਿਲ ਹੈ। ਮੇਅਰ ਨੂੰ ਟਿਕਟਾਕ ਦਾ ਮੁੱਖ ਕਾਰਜਕਾਰੀ ਬਣਾਇਆ ਗਿਆ ਹੈ। ਚੀਨ ਨਾਲ ਸਬੰਧ ਹੋਣ ਦੇ ਕਾਰਨ ਟਿਕਟਾਕ ਨੂੰ ਅਮਰੀਕਾ ‘ਚ ਸਖ਼ਤ ਛਾਣਬੀਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਨੂੰ ਸ਼ੱਕ ਹੈ ਕਿ ਚੀਨ ਟਿਕਟਾਕ ‘ਤੇ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਦਾ ਦਬਾਅ ਬਣਾ ਸਕਦਾ ਹੈ। ਸੂਤਰਾਂ ਮੁਤਾਬਕ ਕੰਪਨੀ ਪਿਛਲੇ ਕਈ ਹਫ਼ਤਿਆਂ ਤੋਂ ਅਮਰੀਕਾ ‘ਤੇ ਫੋਕਸ ਕਰ ਰਹੀ ਹੈ ਪਰ ਲੰਦਨ ‘ਚ ਹੈੱਡਕੁਆਰਟਰ ਬਣਾਏ ਜਾਣ ਦੀਆਂ ਵੀ ਕਾਫ਼ੀ ਸੰਭਾਵਨਾਵਾਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button