Breaking NewsD5 specialNewsSports

Babar Azam ਨੇ ਤੋੜਿਆ Virat ਦਾ ਟੀ-20 ‘ਚ ਸਭ ਤੋਂ ਤੇਜ਼ 2500 ਦੌੜਾਂ ਦਾ ਰਿਕਾਰਡ

ਟੀ-20 ਵਿਸ਼ਵ ਕੱਪ 2021 ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ।ਉਹ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 2500 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ।ਵਿਰਾਟ ਨੇ 68 ਟੀ-20 ਪਾਰੀਆਂ ‘ਚ 2500 ਦੌੜਾਂ ਬਣਾਈਆਂ ਸਨ।

ਸੁਖਪਾਲ ਖਹਿਰਾ ਨੂੰ ਲੈ ਗਏ ਦਿੱਲੀ, ਹੋਈ ਵੱਡੀ ਕਾਰਵਾਈ || D5 Channel Punjabi

ਦੂਜੇ ਪਾਸੇ ਬਾਬਰ ਨੇ ਇਹ ਕਾਰਨਾਮਾ ਸਿਰਫ਼ 62 ਪਾਰੀਆਂ ਵਿੱਚ ਕੀਤਾ ਹੈ।ਬਾਬਰ ਅਤੇ ਵਿਰਾਟ ਤੋਂ ਬਾਅਦ ਇਸ ਮਾਮਲੇ ‘ਚ ਆਸਟ੍ਰੇਲੀਆ ਦੇ ਆਰੋਨ ਫਿੰਚ ਤੀਜੇ ਨੰਬਰ ‘ਤੇ ਹਨ। ਇਸ ਦੇ ਨਾਲ ਹੀ ਬਾਬਰ ਆਪਣੇ ਪਹਿਲੇ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ‘ਚ ਬਾਬਰ ਨੇ ਆਸਟ੍ਰੇਲੀਆ ਦੇ ਮੈਥਿਊ ਹੇਡਨ ਦਾ ਰਿਕਾਰਡ ਤੋੜ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button