Breaking NewsD5 specialIndiaNews

ਭਾਰਤੀ ਹਵਾਈ ਫੌਜ ‘ਚ ਸ਼ਾਮਿਲ ਹੋਇਆ ‘ਦੁਸ਼ਮਣਾਂ ਦਾ ਕਾਲ’ ਰਾਫੇਲ

ਨਵੀਂ ਦਿੱਲੀ : ਪੂਰਬੀ ਲੱਦਾਖ ‘ਚ ਸੀਮਾ ‘ਤੇ ਭਾਰਤ ਅਤੇ ਚੀਨ ਦੇ ਵਿਚਕਾਰ ਜਾਰੀ ਤਣਾਅ ਦੇ ਚੱਲਦਿਆਂ ਅੱਜ ਯਾਨੀ ਵੀਰਵਾਰ ਨੂੰ ਭਾਰਤੀ ਹਵਾਈ ਫੌਜ ਨੂੰ ਉਸਦਾ ਤਾਕਤਵਰ ਮਿਲ ਗਿਆ ਅਤੇ ਇਸ ਨਾਲ ਭਾਰਤ ਦੀ ਤਾਕਤ ਵਿੱਚ ਹੋਰ ਵਾਧਾ ਹੋ ਗਿਆ। ਫ਼ਰਾਂਸ ਤੋਂ ਖਰੀਦੇ ਗਏ ਪੰਜ ਰਾਫੇਲ ਲੜਾਕੂ ਜਹਾਜ਼ ਰਸਮੀ ਰੂਪ ਤੋਂ ਅੱਜ ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਿਲ ਹੋਏ। ਅੰਬਾਲਾ ਏਅਰਬੇਸ ‘ਤੇ ਰਾਫੇਲ ਦੇ ਇੰਡਕਸ਼ਨ ਸਮਾਰੋਹ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਮੌਜੂਦ ਰਹੇ। ਸਰਵਧਰਮ ਪੂਜਾ ਦੇ ਨਾਲ ਹੀ ਅਸਮਾਨ ‘ਚ ਦੁਸ਼ਮਣਾਂ ਨੂੰ ਆਪਣੀ ਤਾਕਤ ਦਿਖਾ ਕੇ ਤਾਕਤਵਰ ਰਾਫੇਲ ਭਾਰਤੀ ਹਵਾਈ ਫੌਜ ਦੇ ਬੇੜੇ ‘ਚ ਸ਼ਾਮਿਲ ਹੋ ਗਿਆ।

🔴LIVE🔴ਸੁਮੇਧ ਸੈਣੀ ਦੇ ਲੱਗੇ ਪੰਜਾਬ ‘ਚ ਵੱਡੇ-ਵੱਡੇ ਪੋਸਟਰ, ਕੁੰਵਰ ਵਿਜੇ ਪ੍ਰਤਾਪ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਦੀ ਹਾਜ਼ਰੀ ‘ਚ ਸਵੇਰੇ ਦਸ ਵਜੇ ਰਾਫੇਲ ਦੀ ਭਾਰਤੀ ਹਵਾਈ ਫੌਜ ‘ਚ ਸ਼ਾਮਿਲ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ। ਸਭ ਤੋਂ ਪਹਿਲਾਂ ਸਰਵਧਰਮ ਪੂਜਾ ਕੀਤੀ ਗਈ, ਜਿਸ ਤੋਂ ਬਾਅਦ ਫਲਾਈਪਾਸਟ ਕੀਤਾ ਗਿਆ। ਫਲਾਪਾਸਟ ਦੇ ਦੌਰਾਨ ਰਾਫੇਲ ਨੇ ਹਰ ਤਰ੍ਹਾਂ ਨਾਲ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਰਾਫੇਲ ਨੇ ਦਿਖਾਇਆ ਕਿ ਨਾ ਸਿਰਫ ਉਹ ਕਾਫ਼ੀ ਸਪੀਡ ‘ਚ ਉਡ਼ਾਨ ਭਰ ਕੇ ਦੁਸ਼ਮਣਾਂ ‘ਤੇ ਟੁੱਟ ਸਕਦਾ ਹੈ, ਸਗੋਂ ਘੱਟ ਸਪੀਡ ‘ਚ ਵੀ ਉਹ ਉਡ਼ਾਨ ਭਰ ਸਕਦਾ ਹੈ। ਫਲਾਈਪਾਸਟ ਦੇ ਦੌਰਾਨ ਰਾਫੇਲ ਦੇ ਨਾਲ ਅਸਮਾਨ ‘ਚ ਤੇਜਸ, ਸੁਖੋਈ ਵੀ ਉਡ਼ਾਨ ਭਰਦੇ ਦਿਖੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button