Breaking NewsD5 specialEntertainmentInternationalNewsPunjabTop News

ਦੀਪ ਸਿੱਧੂ ਹਾਦਸੇ ‘ਚ ਆਇਆ ਨਵਾਂ ਮੋੜ, Girlfriend ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਪਟਿਆਲਾ/ਵਾਸ਼ਿੰਗਟਨ : ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਹੋਈ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਦੇ ਰਹੇ ਹਨ। ਇਹਨਾਂ ‘ਚ ਕੁੱਝ ਰਹੱਸਾਂ ਦਾ ਰੀਨਾ ਰਾਏ ਨੇ ਖੁਲਾਸਾ ਕੀਤਾ ਹੈ। ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਦੀਪ ਸਿੱਧੂ ਦੀ ਮੰਗੇਤਰ ਹੋਣ ਦਾ ਦਾਅਵਾ ਕਰਨ ਵਾਲੀ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਸੜਕ ਹਾਦਸਾ ਵਾਪਰਿਆ ਤਾਂ ਉਹ ਦੀਪ ਸਿੱਧੂ ਦੇ ਨਾਲ ਮੌਜੂਦ ਸੀ। ਹਾਦਸੇ ਤੋਂ ਬਾਅਦ ਉਸਨੂੰ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਇਸ ਇੰਟਰਵਿਊ ’ਚ ਕਿਹਾ ਕਿ ਉਹ ਦੀਪ ਨੂੰ 2018 ’ਚ ਮਿਲੀ, ਜਿਸ ਤੋਂ ਬਾਅਦ ਉਹ ਇਕ-ਦੂਜੇ ਨੂੰ ਸਮਝਣ ਲੱਗੇ। ਬਹੁਤ ਜ਼ਲਦ ਦੀਪ ਸਿੱਧੂ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ।

Sandeep Nangal ਦੀ ਮੌ ਤ ਦਾ ਸੱਚ ਆਇਆ ਸਾਹਮਣੇ! ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ! | D5 Channel Punjabi

ਦੀਪ ਸਿੱਧੂ ਦੇ ਸੜਕ ਹਾਦਸੇ ਅਤੇ ਰਹੱਸਾਂ ਬਾਰੇ ਉਸ ਨੇ ਕਿਹਾ ਕਿ ਉਹ ਦੀਪ ਦੇ ਨਾਲ ਵਾਲੀ ਸੀਟ ਨੂੰ ਪਿੱਛੇ ਕਰ ਕੇ ਲੇਟੀ ਹੋਈ ਸੀ। ਹਾਦਸੇ ਦੇ ਸਮੇਂ ਗੱਡੀ ’ਚ ਉਸ ਦਾ ਪਰਸਨਲ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ ਜੋ ਕਿ ਕਾਫ਼ੀ ਦਿਨਾਂ ਤੱਕ ਪੁਲਿਸ ਦੇ ਕੋਲ ਰਿਹਾ। ਜਦੋਂ ਫੋਨ ਅਤੇ ਸਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ ’ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸੀ। ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ ‘ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੇ ਅਤੇ ਦੀਪ ਦੇ ਰਿਸ਼ਤਿਆਂ ਬਾਰੇ ਇਕ ਵੀਡੀਓ ਬਣਾ ਕੇ ਸੱਚ ਜਨਤਾ ਨੂੰ ਦੱਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਨਾਲ ਉਹ ਬੇਹੱਦ ਦੁਖੀ ਹੈ।

ਕਿਸਾਨਾਂ ਦੇ ਐਲਾਨ ਨੇ ਸਰਕਾਰ ਨੂੰ ਛੇੜੀ ਕੰਬਣੀ, ਉਧਰੋਂ Bhagwant Mann ਨੇ ਖੁਸ਼ ਕਰਤੇ ਲੋਕ, | D5 Channel Punjabi

ਉਸ ਨੂੰ ਹਾਦਸੇ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਗਿਆ ਅਤੇ ਦੀਪ ਦੇ ਚਾਹੁਣ ਵਾਲਿਆਂ ਤੋਂ ਕਈ ਗੱਲਾਂ ਲੁਕਾਈਆਂ ਗਈਆਂ, ਇਸ ਲਈ ਉਹ ਸਾਹਮਣੇ ਆਈ ਹੈ। ਉਸ ਨੇ ਕਿਹਾ ਕਿ ਦੀਪ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਸੀ, ਉਹ ਅੱਜ ਵੀ ਸਾਡੇ ਦਿਲਾਂ ’ਚ ਜ਼ਿੰਦਾ ਹੈ। ਦੀਪ ਦੇ ਚਾਹੁਣ ਵਾਲਿਆਂ ’ਤੇ ਜੋ ਬੀਤ ਰਹੀ ਹੈ, ਉਹੀ ਮੇਰੇ ’ਤੇ ਵੀ ਬੀਤ ਰਹੀ ਹੈ। ਮੈਂ ਪਹਿਲਾਂ ਵੀ ਦੀਪ ਦੇ ਨਾਲ ਖੜ੍ਹੀ ਸੀ, ਅੱਜ ਵੀ ਖੜ੍ਹੀ ਹਾਂ, ਅੱਗੇ ਵੀ ਖੜ੍ਹੀ ਰਹਾਂਗੀ। ਉੱਥੇ ਹੀ, ਰੀਨਾ ਰਾਏ ਦੀ ਇਸ ਇੰਟਰਵਿਊ ਤੋਂ ਬਾਅਦ ਕਿਸੇ ਹੋਰ ਦੀ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ, ਜਿਵੇਂ ਹੀ ਕੋਈ ਪ੍ਰਤੀਕਿਰਿਆ ਆਵੇਗੀ ਉਹ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰਾਂਗੇ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button