SportsBreaking NewsD5 specialNewsTop News

ਮਹਿੰਦਰ ਸਿੰਘ ਧੋਨੀ ਦੇ ਟਵਿਟਰ ਅਕਾਊਂਟ ਤੋਂ ਹਟਿਆ ਬਲੂ ਟਿਕ, ਜਨਵਰੀ ‘ਚ ਕੀਤਾ ਸੀ ਆਖਰੀ ਟਵੀਟ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਆਫੀਸ਼ੀਅਲ ਟਵਿਟਰ ਅਕਾਊਂਟ ਤੋਂ ਬਲੂ ਟਿਕ ਹੱਟ ਗਿਆ ਹੈ। ਧੋਨੀ ਸੋਸ਼ਲ ਮੀਡੀਆ ‘ਤੇ ਕਾਫ਼ੀ ਘੱਟ ਸਰਗਰਮ ਰਹਿੰਦੇ ਹਨ। ਟਵਿਟਰ ‘ਤੇ ਵੀ ਉਹ ਬਹੁਤ ਘੱਟ ਐਕਟਿਵ ਹਨ। ਉਨ੍ਹਾਂ ਨੇ 8 ਜਨਵਰੀ 2021 ਨੂੰ ਆਖਰੀ ਟਵੀਟ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਧੋਨੀ ਦੇ ਟਵਿਟਰ ‘ਤੇ ਘੱਟ ਸਰਗਰਮ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਆਫੀਸ਼ੀਅਲ ਟਵਿਟਰ ਅਕਾਊਂਟ ਤੋਂ ਬਲੂ ਟਿਕ ਹਟਾਇਆ ਗਿਆ ਹੈ।

🔴LIVE| ਸੁਪਰੀਮ ਕੋਰਟ ਦਾ ਅੰਬਾਨੀਆਂ ਨੂੰ ਵੱਡਾ ਝਟਕਾ, ਕਿਸਾਨ ਖੁਸ਼! ਲੋਕ ਸਭਾ ’ਚ ਇੱੱਕ ਹੋਰ ਬਿੱਲ ਪਾਸ

ਧੋਨੀ ਦੇ ਟਵਿਟਰ ‘ਤੇ ਕਰੀਬ 8.2 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਨੇ ਇਸ ਸਾਲ 8 ਜਨਵਰੀ 2021 ਨੂੰ ਆਖ਼ਰੀ ਟਵੀਟ ਕੀਤਾ ਸੀ। ਉਸ ਤੋਂ ਬਾਅਦ ਕੋਈ ਟਵੀਟ ਨਹੀਂ ਕੀਤਾ। ਹਾਲਾਂਕਿ, ਉਹ ਇੰਸਟਾਗ੍ਰਾਮ ‘ਤੇ ਸਰਗਰਮ ਰਹਿੰਦੇ ਹਨ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਟਵਿਟਰ ਨੇ ਕਿਸੇ ਪਾਲਿਸੀ ਦੀ ਉਲੰਘਣਾ ਕਰਨ ਜਾਂ ਉਪਭੋਗਤਾ ਦੇ ਸਰਗਰਮ ਨਾ ਰਹਿਣ ‘ਤੇ ਅਕਾਊਂਟ ਨੂੰ ਮੁਅੱਤਲ ਕਰ ਦਿੱਤਾ ਹੈ।

ਹੁਣੇ ਆਈ ਬਾਦਲ ਪਰਿਵਾਰ ਲਈ ਵੱਡੀ ਦੁੱਖਦਾਈ ਖ਼ਬਰ! ਚੱਲਿਆਂ ਗੋਲੀਆਂ, ਹੋਇਆ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਇਹ ਧਿਆਨ ਦੇਣ ਯੋਗ ਹੈ ਕਿ ਟਵਿੱਟਰ ਦੀ ਵੈਰੀਫਿਕੇਸ਼ਨ ਨੀਤੀ ਅਨੁਸਾਰ, ਜੇਕਰ ਕੋਈ ਆਪਣਾ ਹੈਂਡਲ ਬਦਲਦਾ ਹੈ, ਤਾਂ ਬਲੂ ਟਿੱਕ ਨੂੰ ਹਟਾਇਆ ਜਾ ਸਕਦਾ ਹੈ। ਜੇਕਰ ਖਾਤਾ 6 ਮਹੀਨੇ ਦੀ ਮਿਆਦ ਤੋਂ ਇਨਐਕਟਿਵ ਹੈ ਤਾਂ ਵੀ ਬਲੂ ਟਿੱਕ ਹੱਟ ਸਕਦਾ ਹੈ। ਧੋਨੀ ਦਾ ਅਕਾਊਂਟ ਮੁਅੱਤਲ ਨਹੀਂ ਕੀਤਾ ਗਿਆ ਹੈ, ਪਰ ਬਲੂ ਟਿੱਕ ਨੂੰ ਹਟਾ ਦਿੱਤਾ ਗਿਆ ਹੈ। ਕੈਪਟਨ ਕੂਲ ਭਾਵੇਂ ਟਵਿਟਰ ‘ਤੇ ਸਰਗਰਮ ਨਾ ਹੋਣ, ਪਰ ਉਨ੍ਹਾਂ ਦੇ ਨਾਂ ਦੀ ਚਰਚਾ ਹਮੇਸ਼ਾ ਸੋਸ਼ਲ ਮੀਡੀਆ ‘ਤੇ ਹੁੰਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button