Breaking NewsD5 specialIndiaInternationalNewsTop News

ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਨੂੰ ਝਟਕਾ, ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ 21 ਅਗਸ‍ਤ ਤੱਕ ਵਧਾਇਆ

ਓਟਾਵਾ : ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਨੂੰ 21 ਅਗਸ‍ਤ ਤੱਕ ਸਸ‍ਪੈਂਡ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਨੇ ਇਹ ਫੈਸਲਾ ਲਿਆ ਹੈ। ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਨੋਟਿਸ ਤੱਕ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਦੇਸ਼ ਦੇ ਬਾਹਰ ਸਫਰ ਕਰਨ ਤੋਂ ਬਚੋ। ਇਹ ਪਾਬੰਦੀ 21 ਜੁਲਾਈ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਇਹ 21 ਅਗਸਤ ਤੱਕ ਲਾਗੂ ਰਹੇਗੀ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਧਦੇ ਮਾਮਲਿਆਂ ਕਾਰਨ ਕੈਨੇਡਾ ਵਿਚ ਪਹਿਲੀ ਵਾਰ 22 ਅਪ੍ਰੈਲ ਨੂੰ ਪਾਬੰਦੀ ਲਗਾਈ ਜਾਣ ਦੇ ਬਾਅਦ ਤੋਂ ਇਹ ਚੌਥੀ ਵਾਰ ਹੈ ਜਦੋਂ ਪਾਬੰਦੀ ਨੂੰ ਵਧਾਇਆ ਗਿਆ ਹੈ।

ਇੰਜ ਵੀ ਬਦਲਦੇ ਨੇ ਬੰਦੇ ਦੇ ਦਿਨ ! ਕਿਸੇ ਨਾਲ ਵੀ ਸਕਦੈ ਆਹ ਕੰਮ ! ਦੇਖੋ ਪੂਰੀ ਵੀਡੀਓ D5 Channel Punjabi

ਹੈਲਥ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਬੰਦੀ ਦਾ ਵਿਸਤਾਰ ਜਨਤਕ ਸਿਹਤ ਸਲਾਹ ’ਤੇ ਆਧਾਰਿਤ ਸੀ। ਨਾਲ ਹੀ ਕੈਨੇਡਾ ਨੇ ਇਨਡਾਇਰੈਕਟ ਰੂਟ ਜ਼ਰੀਏ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਤੀਜੇ ਦੇਸ਼ ਦੇ ਪ੍ਰੀ ਡਿਪਾਰਚਰ ਕੋਵਿਡ-19 ਟੈਸਟ ਨਾਲ ਸਬੰਧਤ ਜ਼ਰੂਰਤ ਨੂੰ ਵੀ ਵਧਾ ਦਿੱਤਾ ਹੈ। ਕੈਨੇਡਾ ਲਈ ਰਵਾਨਗੀ ਦੇ ਦੂਜੇ ਬਿੰਦੂ ’ਤੇ ਜੁੜਨ ਵਾਲੇ ਭਾਰਤ ਦੇ ਯਾਤਰੀਆਂ ਨੂੰ ਕੈਨੇਡਾ ਲਈ ਆਪਣੀ ਯਾਤਰਾ ਜਾਰੀ ਰੱਖਣ ਤੋਂ ਪਹਿਲਾਂ ਇਕ ਜ਼ਰੂਰੀ ਪ੍ਰੀ ਡਿਪਾਰਚਰ ਕੋਵਿਡ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਜ਼ਰੂਰਤ ਹੋਵੇਗੀ। ਇਹ ਐਲਾਨ ਉਦੋਂ ਹੋਇਆ ਹੈ, ਜਦੋਂ ਕੈਨੇਡਾ ਨੇ ਦੇਸ਼ ਵਿਚ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣ ਦੇ ਉਪਾਵਾਂ ਦਾ ਐਲਾਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button