ਭੈਣ ਨੇ ਜਾਇਦਾਦ ‘ਚ ਮੰਗਿਆ ਹਿੱਸਾ ਤਾਂ ਭਰਾਵਾਂ ਨੇ ਹਥੌੜੇ ਅਤੇ ਹੈਲਮਟ ਨਾਲ ਝੰਬਿਆ, ਦੋਵੇਂ ਗ੍ਰਿਫ਼ਤਾਰ

ਇਸਲਾਮਾਬਾਦ : ਪਿਤਾ ਦੀ ਜਾਇਦਾਦ ‘ਚ ਹਿੱਸਾ ਮੰਗਣ ‘ਤੇ ਦੋ ਭਰਾਵਾਂ ਨੇ ਆਪਣੀ ਭੈਣ ਨੂੰ ਬਹੁਤ ਹੀ ਬੇਰਹਿਮੀ ਨਾਲ ਝੰਬਿਆ। ਆਫਤਾਬ ਅਤੇ ਅਰਸ਼ਦ ਹੰਨਾਨ ਨਾਮ ਦੇ ਦੋ ਭਰਾਵਾਂ ਨੇ ਕਥਿਤ ਤੌਰ ‘ਤੇ ਆਪਣੀ ਭੈਣ ਨੂੰ ਆਪਣੇ ਪਿਤਾ ਦੀ ਜਾਇਦਾਦ ‘ਚ ਵਿਰਾਸਤ ਦਾ ਹਿੱਸਾ ਮੰਗਣ ਲਈ ਹਥੌੜੇ ਅਤੇ ਹੈਲਮਟ ਨਾਲ ਕੁੱਟ -ਕੁੱਟ ਕਰੇ ਅਧ-ਮਰਿਆ ਕਰ ਦਿੱਤਾ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੇਸ਼ਾਵਰ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਬਦੁਲ ਹੰਨਾਨ ਦੇ ਦੋਵੇ ਪੁੱਤਰਾਂ ਨੂੰ ਸ਼ਨੀਵਾਰ ਰਾਤ ਪੇਸ਼ਾਵਰ ਦੀ ਅਮੀਨ ਕਲੋਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਸਿਆਸੀ ਲੀਡਰਾਂ ਲਈ ਨਵੀਂ ਮੁਸੀਬਤ, ਕਿਸਾਨਾਂ ਨੇ ਕਰਤਾ ਇੱਕ ਹੋਰ ਨਵਾਂ ਕੰਮ!
ਖੈਬਰ ਪਖਤੂਨਖਵਾ ਪੁਲਿਸ ਨੇ ਪੁੱਛਗਿਛ ਕੀਤੀ ਤਾਂ ਆਰੋਪੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਮੁਤਾਬਕ ਮਹਿਲਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਂਚ ਤੋਂ ਬਾਅਦ ਭਰਾਵਾਂ ਦੇ ਖਿਲਾਫ ਭਾਨਾ ਮਾਰੀ ਥਾਣੇ ‘ਚ ਮਾਮਲਾ ਦਰਜ ਕੀਤਾ ਜਾਵੇਗਾ।
ਹੁਣੇ ਹੁਣੇ ਆਈ ਮਾੜੀ ਖ਼ਬਰ Actor ਦਲੀਪ ਕੁਮਾਰ ਦਾ ਦੇਹਾਂਤ
ਵੀਡੀਓ ਕਲਿਪ ਵਿਚ ਭਰਾਵਾਂ ਨੂੰ ਔਰਤ ਨੂੰ ਹੇਠਾਂ ਫਰਸ਼ ਵੱਲ ਧੱਕਾ ਮਾਰਦੇ ਅਤੇ ਵਾਰ-ਵਾਰ ਹਥੌੜੇ ਅਤੇ ਹੈਲਮੇਟ ਨਾਲ ਮਾਰਦੇ ਦੇਖਿਆ ਜਾ ਸਕਦਾ ਹੈ। ਇਕ ਭਰਾ ਵੱਲੋਂ ਭੈਣ ‘ਤੇ ਹੈਲਮੇਟ ਵੀ ਸੁੱਟਿਆ ਗਿਆ। ਵੀਡੀਓ ਵਿਚ ਭੈਣ ਦਰਦ ਨਾਲ ਤੜਫਦੀ ਦੇਖੀ ਜਾ ਸਕਦੀ ਹੈ। ਇਸ ਦੌਰਾਨ ਇਕ ਹੋਰ ਔਰਤ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਨੂੰ ਵੀ ਗਲੇ ਤੋਂ ਫੜ ਲਿਆ ਜਾਂਦਾ ਹੈ ਅਤੇ ਇਕ ਸ਼ੱਕੀ ਵੱਲੋਂ ਹਿੰਸਕ ਤੌਰ ‘ਤੇ ਫਰਸ਼ ‘ਤੇ ਸੁੱਟ ਦਿੱਤਾ ਜਾਂਦਾ ਹੈ।
فیس بک پر ایک ویڈیو اپلوڈ ہوئی ہے جس میں ملزمان کو ایک خاتون پر تشدد کرتے دکھایا گیا ہے
ویڈیو منظر عام پر آنے کے بعد کپیٹل سٹی پولیس نے فوری کارروائی کرتے ہوئے دو ملزمان آفتاب اور ارشد پسران عبدالحنان ساکنان امین کالونی کو حراست میں لے کر حوالات منتقل کر دیا ہے pic.twitter.com/IXDLrIP0BT
— KP Police (@KP_Police1) July 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.