Breaking NewsD5 specialIndiaNewsTop News

ਮਮਤਾ ਦੇ ਭਤੀਜੇ ਦੇ ਘਰ ਪਹੁੰਚੀ CBI, ਪਤਨੀ ਰੂਜੀਰਾ ਤੋਂ ਕਰਨਗੇ ਪੁੱਛਗਿੱਛ

ਬੰਗਾਲ : ਪੱਛਮ ਬੰਗਾਲ ਵਿੱਚ ਅਗਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੇ ਘਰ ਸੀਬੀਆਈ ਦੀ ਟੀਮ ਪਹੁੰਚੀ ਹੈ। ਸੀਬੀਆੀ ਟੀਮ ਅਭਿਸ਼ੇਕ ਦੀ ਪਤਨੀ ਰੂਜੀਰਾ ਤੋਂ ਅਕਾਊਂਟ ਟਰਾਂਜੈਕਸ਼ਨ ਨੂੰ ਲੈ ਕੇ ਪੁੱਛਗਿਛ ਕਰੇਗੀ। ਦੱਸ ਦਈਏ ਕੋਲ ਸਮਲਿੰਗ ਮਾਮਲੇ ‘ਚ ਜਾਂਚ – ਪੜਤਾਲ ਪੱਛਮ ਬੰਗਾਲ ਦੀ ਮੁੱਖਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਦੇ ਪਰਿਵਾਰ ਤੱਕ ਪਹੁੰਚ ਗਈ ਹੈ।

ਹਰਿਆਣਾ ਦੇ ਤਾਉ ਨੇ ਮੋਦੀ ਨੂੰ ਦਿੱਤੀ ਚਿਤਾਵਨੀ !ਹੁਣ ਹੋਣਗੇ ਖੇਤੀ ਕਾਨੂੰਨ ਰੱਦ ?

CBI ਇੱਥੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜੀਰਾ ਨਰੂਲਾ ਬੈਨਰਜੀ ਤੋਂ ਅੱਜ ਪੁੱਛਗਿਛ ਲਈ ਪਹੁੰਚੀ। ਕੋਲਕਾਤਾ ‘ਚ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚੀ ਸੀਬੀਆਈ ਟੀਮ ਨੇ ਕਿਹਾ ਕਿ ਉਹ ਰੂਜੀਰਾ ਨਰੂਲਾ ਬੈਨਰਜੀ ਤੋਂ ਪੁੱਛਗਿਛ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸਮਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੂੰ 24 ਘੰਟੇ ਦੇ ਅੰਦਰ ਪੁੱਛਗਿਛ ‘ਚ ਸ਼ਾਮਿਲ ਹੋਣ ਨੂੰ ਕਿਹਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button