Press ReleasePunjabTop News

ਦਿੱਲੀ ਏਅਰਪੋਰਟ ਤੇ ਬਾਦਲਾਂ ਦੀਆਂ ਬੱਸਾਂ ਦਾ ਅਜੇ ਵੀ ਏਕਾਧਿਕਾਰ ਕਿਉਂ ? – ਖਹਿਰਾ

ਚੰਡੀਗੜ੍ਹ (ਬਿੰਦੂ ਸਿੰਘ) : ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਸਵਾਲ ਕੀਤਾ ਕਿ ਬਾਦਲ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਸਵਾਰੀਆਂ ਚੁੱਕਣ ਅਤੇ ਉਤਾਰਨ ਦਾ ਏਕਾਧਿਕਾਰ ਕਿਉਂ ਮਾਣ ਰਹੀਆਂ ਹਨ ਜਦਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ) ਨੂੰ ਇਹ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

PM ਮੋਦੀ ‘ਤੇ ਹਮਲੇ ਦੀ ਸਾਜਿਸ਼, ਅਲਰਟ ਜਾਰੀ, ਗੈਂਗਸਟਰ ਮੀਤਾ ਦੇ ਸੱਚ ਨੇ ਉਡਾਏ ਹੋਸ਼, ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ |

ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਦੇ ਟੀ-3 ਤੱਕ ਜਾਣ ਦੀ ਇਜਾਜਤ ਨਾ ਦਿੱਤੇ ਜਾਣ ਦਾ ਜਿਕਰ ਕਰਦਿਆਂ ਖਹਿਰਾ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੋਵਾਂ ਨੂੰ ਸਵਾਲ ਕੀਤਾ ਕਿ ਦੋਵਾਂ ਰਾਜਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਲਾਹਾ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਬੱਸਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।

ਗੈਂਗਸਟਰਾਂ ‘ਤੇ ਐੱਨ.ਆਈ.ਏ ਦੀ ਵੱਡੀ ਕਾਰਵਾਈ, ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਤੋਹਫਾ

ਉਹਨਾਂ ਨੇ ਦੋਨਾਂ ਮੁੱਖ ਮੰਤਰੀਆਂ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਮੁਸਾਫਰਾਂ ਨੂੰ ਲਿਜਾਣ ਲਈ ਸਰਕਾਰੀ ਵੋਲਵੋ ਬੱਸਾਂ ਸ਼ੁਰੂ ਕਰਨ ਦੋਰਾਨ ਕੀਤੇ ਸ਼ਾਨਦਾਰ ਸਮਾਗਮ ਯਾਦ ਕਰਵਾਏ। ਸਰਕਾਰ ਨੂੰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਵੀ ਤੁਹਾਡੀ ਸਰਕਾਰ ਦੇ ਹੋਰ ਸਾਰੇ ਪ੍ਰੋਗਰਾਮਾਂ ਵਾਂਗ ਇੱਕ ਮਜਾਕ ਸਾਬਿਤ ਹੋਇਆ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਪਿਛਲੀ ਅਕਾਲੀ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਉੱਪਰ ਬਾਦਲਾਂ ਦੀਆਂ ਬੱਸਾਂ ਨੂੰ ਨਜਾਇਜ ਫਾਇਦਾ ਪਹੁੰਚਾਉਣ ਦੇ ਦੋਸ਼ ਲਗਾਉਂਦੇ ਸਨ। ਸਕੀਮ ਵਿੱਚ ਸ਼ੱਕ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਅਤੇ ਸਵਾਰੀਆਂ ਨਾਲ ਕੀਤੇ ਗਲਤ ਕੰਮਾਂ ਨੂੰ ਦੂਰ ਕਰਨ ਤੋਂ ਤੁਹਾਨੂੰ ਕੋਣ ਰੋਕਦਾ ਹੈ?

NIA Raid : ਗੈਂਗਸਟਰਾਂ ਦੇ ਵਕੀਲਾਂ ਖ਼ਿਲਾਫ਼ ਵੱਡੀ ਕਾਰਵਾਈ, ਸੁੱਤੇ ਉੱਪਰ ਵਜੀ ਰੇਡ | D5 Channel Punjabi

ਖਹਿਰਾ ਨੇ ਖੁਲਾਸਾ ਕੀਤਾ ਕਿ ਪੀ.ਆਰ.ਟੀ.ਸੀ ਬੱਸਾਂ ਨੂੰ ਟਰਮੀਨਲ 3 ਉੱਪਰ ਆਗਮਨ ਤੇ ਰਵਾਨਗੀ ਦੇ ਪੰਜਾਬੀ ਮੁਸਾਫਰਾਂ ਦੇ ਸਥਾਨ ਤੋਂ 1.5 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ ਜਦਕਿ ਪ੍ਰਾਈਵੇਟ ਬੱਸਾਂ ਨੂੰ ਆਖਰ ਤੱਕ ਜਾਣ ਦਿੱਤਾ ਜਾਂਦਾ ਹੈ ਅਤੇ ਬਾਦਲਾਂ ਦੀ ਮਾਲਕੀ ਵਾਲੀ ਇੰਡੋ ਕਨੇਡੀਅਨ ਬੱਸ ਸਰਵਿਸ ਦਾ ਉਥੇ ਦਫਤਰ ਵੀ ਬਣਿਆ ਹੋਇਆ ਹੈ।

Faridkot News : BJP ਪ੍ਰਧਾਨ ਨੇ ਖੜਕਾਏ ਵਿਰੋਧੀ, ਕੀਤਾ ਵੱਡਾ ਐਲਾਨ, ਖੁਸ਼ ਕੀਤੇ Punjabi | D5 Channel Punjabi

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਦਿੱਲੀ ਦੀ ਆਪ ਸਰਕਾਰ ਦੇ ਕੰਟਰੋਲ ਵਿੱਚ ਹਨ। ਇਹ ਅਜੀਬ ਹੈ ਕਿ ਡੀਏਪੀਐਸ ਪੀਆਰਟੀਸੀ ਦੀਆਂ ਬੱਸਾਂ ਨੂੰ ਉਹਨਾਂ ਕਾਰਨਾਂ ਕਰਕੇ ਇਜਾਜਤ ਨਹੀਂ ਦੇ ਰਿਹਾ ਜਿਹਨਾਂ ਦਾ ਕਿਸੇ ਲਈ ਅੰਦਾਜਾ ਲਗਾਉੇਣਾ ਬਹੁਤ ਮੁਸ਼ਕਿਲ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button