PM Modi ਨੇ ਦਿਲੀਪ ਕੁਮਾਰ ਦੇ ਦੇਹਾਂਤ ‘ਤੇ ਜਤਾਇਆ ਸੋਗ
ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਦਿੱਗਜ਼ ਕਲਾਕਾਰ ਦਿਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਬੁੱਧਵਾਰ ਨੂੰ ਦਿਲੀਪ ਕੁਮਾਰ ਨੇ 98 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਉਥੇ ਹੀ ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਗ ਵਿਅਕਤ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਸੱਭਿਆਚਾਰਕ ਦੁਨੀਆ ਲਈ ਬਹੁਤ ਵੱਡਾ ਨੁਕਸਾਨ ਹੈ। ਮੋਦੀ ਨੇ ਟਵੀਟ ਕੀਤਾ , ‘‘ਦਿਲੀਪ ਕੁਮਾਰ ਨੂੰ ਸਿਨੇਮਾ ਜਗਤ ਦੇ ਦਿੱਗਜ਼ ਦੇ ਰੂਪ ‘ਚ ਯਾਦ ਕੀਤਾ ਜਾਵੇਗਾ। ਉਹ ਇੱਕ ਵਿਲੱਖਣ ਪ੍ਰਤਿਭਾ ਦੇ ਧਨੀ ਸਨ ਅਤੇ ਇਸੇ ਵਜ੍ਹਾ ਨਾਲ ਸਾਰੀਆਂ ਪੀੜੀਆਂ ਦੇ ਦਰਸ਼ਕਾਂ ਦੇ ਚਹੇਤੇ ਸਨ। ਉਨ੍ਹਾਂ ਦਾ ਦੇਹਾਂਤ ਸਾਡੀ ਸੱਭਿਆਚਾਰਕ ਦੁਨੀਆ ਲਈ ਨੁਕਸਾਨ ਹੈ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਚਾਹੁਣ ਵਾਲਿਆਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ।’’
🔴LIVE|ਖੇਤੀ ਕਾਨੂੰਨਾਂ ‘ਤੇ ਸਰਕਾਰ ਦਾ ਵੱਡਾ ਫੈਸਲਾ! ਨਵੇਂ ਬਿੱਲ ਪੇਸ਼! ਕੈਪਟਨ ਨੇ ਹਾਈਕਮਾਨ ਦੀ ਹਾਂ ‘ਚ ਮਿਲਾਈ ਹਾਂ!
ਹਿੰਦੀ ਫਿਲਮ ਜਗਤ ‘ਚ ‘ਟਰੇਜੈਡੀ ਕਿੰਗ’ ਦੇ ਨਾਮ ਨਾਲ ਮਸ਼ਹੂਰ ਦਿਲੀਪ ਕੁਮਾਰ ਹਿੰਦੂਜਾ ਹਸਪਤਾਲ ਦੇ ਗੈਰ – ਕੋਵਿਡ ਹਸਪਤਾਲ ‘ਚ ਭਰਤੀ ਸਨ। ਕੁਮਾਰ ਦਾ ਇਲਾਜ਼ ਕਰ ਰਹੇ ਡਾ.ਜਲੀਲ ਪਾਰਕਰ ਨੇ ਦੱਸਿਆ, ‘‘ਲੰਬੀ ਬਿਮਾਰੀ ਦੇ ਕਾਰਨ ਸਵੇਰੇ ਸਾਢੇ 7 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦਿਲੀਪ ਕੁਮਾਰ ਦੇ ਪਰਿਵਾਰਿਕ ਮਿੱਤਰ ਫੈਜ਼ਲ ਫਾਰੂਕੀ ਨੇ ਅਦਾਕਾਰ ਦੇ ਆਧਿਕਾਰਿਕ ਟਵਿਟਰ ਅਕਾਊਟ ‘ਤੇ ਲਿਖਿਆ,‘‘ਭਾਰੀ ਮਨ ਅਤੇ ਬੇਹੱਦ ਦੁਖ ਦੇ ਨਾਲ, ਮੈਂ ਇਹ ਘੋਸ਼ਣਾ ਕਰ ਰਿਹਾ ਹਾਂ ਕਿ ਕੁਝ ਮਿੰਟ ਪਹਿਲਾਂ ਸਾਡੇ ਪਿਆਰੇ ਦਿਲੀਪ ਸਾਹਿਬ ਦਾ ਨਿਧਨ ਹੋ ਗਿਆ। ਅਸੀਂ ਅੱਲ੍ਹਾ ਦੇ ਬੰਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਕੋਲ ਹੀ ਵਾਪਸ ਜਾਣਾ ਹੁੰਦਾ ਹੈ।
ਸਿਆਸੀ ਲੀਡਰਾਂ ਲਈ ਨਵੀਂ ਮੁਸੀਬਤ, ਕਿਸਾਨਾਂ ਨੇ ਕਰਤਾ ਇੱਕ ਹੋਰ ਨਵਾਂ ਕੰਮ!
ਹਿੰਦੀ ਫਿਲਮਾਂ ਦੇ ਸਭ ਤੋਂ ਹਰਮਾਨ ਪਿਆਰੇ ਅਦਾਕਾਰਾ ‘ਚ ਗਿਣੇ ਜਾਣ ਵਾਲੇ ਦਿਲੀਪ ਕੁਮਾਰ ਨੇ 1944 ‘ਚ ‘ਜਵਾਰਭਾਟਾ’ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ 5 ਦਸ਼ਕ ਲੰਬੇ ਕਰੀਅਰ ‘ਚ ‘ਮੁਗਲ – ਏ – ਆਜ਼ਮ’, ‘ਦੇਵਦਾਸ’, ‘ਨਯਾ ਦੌਰ’ ਅਤੇ ‘ਰਾਮ ਅਤੇ ਸ਼ਿਆਮ’ ਵਰਗੀਆਂ ਅਨੇਕ ਹਿੱਟ ਫਿਲਮਾਂ ਦਿੱਤੀਆਂ। ਉਹ ਆਖਰੀ ਵਾਰ 1998 ‘ਚ ਆਈ ਫਿਲਮ ‘ਕਿਲਾ’ ‘ਚ ਨਜ਼ਰ ਆਏ ਸਨ।
Dilip Kumar Ji will be remembered as a cinematic legend. He was blessed with unparalleled brilliance, due to which audiences across generations were enthralled. His passing away is a loss to our cultural world. Condolences to his family, friends and innumerable admirers. RIP.
— Narendra Modi (@narendramodi) July 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.