Breaking NewsD5 specialNewsPoliticsPunjab

Tik Tok ਦੇ ਚਹੇਤਿਆਂ ਲਈ ਬੁਰੀ ਖ਼ਬਰ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਸਥਿਤ ਸ਼੍ਰੀ ਹਰਮੰਦਿਰ ਸਾਹਿਬ ‘ਚ ਟਿਕ ਟਾਕ ਵੀਡੀਓ ਬਣਾਉਣ ‘ਤੇ ਰੋਕ ਲਗਾ ਦਿੱਤੀ। ਇਹ ਕਦਮ ਸ਼ਰਧਾਲੂਆਂ ਦੇ ਵੱਲੋਂ ਟਿਕ ਟਾਕ ਵੀਡੀਓ ਬਣਾ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਸਿੱਖ ਧਰਮ ਨਾਲ ਜੁੜੇ ਮਾਮਲਿਆਂ ਵਿੱਚ ਫੈਸਲਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਹਰਮੰਦਿਰ ‘ਚ ਪੋਸਟਰ ਲਗਾਏ ਹਨ, ਜਿਸ ਵਿੱਚ ਸ਼ਰਧਾਲੂਆਂ ਨੂੰ ਚਿਤਾਵਨੀ ਦਿੱਤੀ ਗਈ ਹੈ।

ਕਾਂਗਰਸੀ MLA ਨੇ ਕੇਜਰੀਵਾਲ ਦੀ ਕੀਤੀ ਤਾਰੀਫ, ਕੈਪਟਨ ਨੂੰ ਨਕਲ ਕਰਨ ਦੀ ਦਿੱਤੀ ਸਲਾਹ

SGPC ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਦੇ ਬਾਹਰ ਪੋਸਟਰ ਲਗਾ ਦਿੱਤੇ ਗਏ ਜਿਨ੍ਹਾਂ ਤੇ ਲਿਖਿਆ ਗਿਆ ਹੈ ਟਿਕ ਟਾਕ ਬਣਾਉਣਾ ਮਨ੍ਹਾਂ ਹੈ ਨਾਲ ਉਨ੍ਹਾਂ ਨੇ ਕਿਹਾ ਕਿ ਸੇਵਾਦਾਰਾ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ‘ਚ ਟਿਕ ਟਾਕ ਵੀਡੀਓ ਬਣਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ। ਜਿਸਤੋਂ ਬਾਅਦ SGPC ਦੇ ਵੱਲੋਂ ਲਗਾਤਾਰ ਚੇਤਾਵਨੀ ਭਰੇ ਬੋਰਡ ਲਗਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button