Breaking NewsD5 specialIndiaNewsTop News

ਕਾਂਗਰਸ ਨੂੰ ਵੱਡਾ ਝਟਕਾ, BJP ‘ਚ ਸ਼ਾਮਿਲ ਹੋਏ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ

ਨਵੀਂ ਦਿੱਲੀ : ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਝੱਲ ਰਹੀ ਕਾਂਗਰਸ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਇਸਨੂੰ ਇੱਕ ਵੱਡੇ ਝਟਕੇ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਦੀ ਹਾਜ਼ਰੀ ‘ਚ ਪ੍ਰਸਾਦ ਨੇ ਇੱਥੇ ਪਾਰਟੀ ਦਫ਼ਤਰ ‘ਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਸਮਾਗਮ ਦੌਰਾਨ ਭਾਜਪਾ ਦੀ ਮੈਂਬਰੀ ਕਬੂਲ ਕੀਤੀ।

ਕਦੇ ਹੁੰਦੀਆਂ ਸੀ ਸਿਰਫ਼ 2 ਸਾੜੀਆਂ, ਅੱਜ ਮੋਦੀ ਨੂੰ ਟੱਕਰ ਦੇਣ ਦੀ ਤਿਆਰੀ !ਮਮਤਾ ਬੈਨਰਜੀ ਦੇ ਕਰੀਬੀ ਨੇ ਦੱਸੇ ਰਾਜ!

ਯਾਦ ਹੋਵੇ ਕਿ ਜਿਤਿਨ ਪ੍ਰਸਾਦ ਉਨ੍ਹਾਂ 23 ਨੇਤਾਵਾਂ ‘ਚ ਸ਼ਾਮਿਲ ਸਨ, ਜਿਨ੍ਹਾਂ ਨੇ ਪਿਛਲੇ ਸਾਲ ਕਾਂਗਰਸ ‘ਚ ਸਰਗਰਮ ਅਗਵਾਈ ਅਤੇ ਸੰਗਠਨਾਤਮਕ ਚੋਣਾਂ ਦੀ ਮੰਗ ਨੂੰ ਲੈ ਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ। ਪੱਤਰ ਨਾਲ ਜੁੜੇ ਵਿਵਾਦ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਦੀ ਕਾਂਗਰਸ ਕਮੇਟੀ ਨੇ ਪ੍ਰਸਤਾਵ ਪਾਸ ਕਰ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ, ਜਿਸਨੂੰ ਲੈ ਕੇ ਵਿਵਾਦ ਵੀ ਹੋਇਆ ਸੀ। ਜਿਤਿਨ ਪ੍ਰਸਾਦ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਜਿਤੇਂਦਰ ਪ੍ਰਸਾਦ ਦੇ ਪੁੱਤਰ ਹਨ ਜਿਨ੍ਹਾਂ ਨੇ ਪਾਰਟੀ ‘ਚ ਕਈ ਅਹਿਮ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button