Breaking NewsD5 specialInternationalNewsTop News

ਸ਼ਖਸ ਨੇ ਆਪਰੇਸ਼ਨ ਨਾਲ ਉਗਾ ਲਏ ਸੋਨੇ ਦੇ ਬਾਲ, ਜੁਲਫ਼ਾਂ ਦੀ ਜਗ੍ਹਾ ਲਹਿਰਾਉਂਦਾ ਹੈ ਜੰਜ਼ੀਰਾਂ

ਵਾਸ਼ਿੰਗਟਨ : ਸ਼ੌਕ ਬਹੁਤ ਵੱਡੀ ਚੀਜ਼ ਹੈ, ਇਸ ਸ਼ੌਕ ‘ਚ ਇਨਸਾਨ ਕੀ ਨਹੀਂ ਕਰ ਸਕਦਾ। ਅਮਰੀਕਾ ‘ਚ ਰਹਿਣ ਵਾਲੇ ਡੈਨ ਸੁਰ ਨੇ ਇਸ ਸ਼ੌਕ ‘ਚ ਹੇਅਰ ਟਰਾਂਸਪਲਾਂਟ ਕਰਵਾਇਆ। ਉਸ ਨੇ ਵਾਲਾਂ ਦੀ ਥਾਂ ਸਰਜਰੀ ਕਰਵਾ ਕੇ ਸਿਰ ’ਤੇ ਸੋਨੇ ਦੀਆਂ ਚੇਨਾਂ ਲਗਵਾਈਆਂ ਹਨ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਡੈਨ ਦਾ ਦਾਅਵਾ ਹੈ ਕਿ ਅਜਿਹਾ ਕਰਵਾਉਣ ਵਾਲਾ ਉਹ ਦੁਨੀਆ ਦਾ ਪਹਿਲਾ ਸਖ਼ਸ ਹੈ।

D5 Channel Punjabi ਕਿਸਾਨਾਂ ਦੀ ਜਿੱਤ! ਨਰਮ ਪਈ ਹਰਿਆਣਾ ਸਰਕਾਰ! ਖਤਮ ਹੋਵੇਗਾ ਧਰਨਾ!

ਮੀਡੀਆ ਰਿਪੋਰਟ ਮੁਤਾਬਕ ਡੈਨ ਨੇ ਸਰਜਰੀ ਜ਼ਰੀਏ ਪਹਿਲਾਂ ਆਪਣੇ ਸਾਰੇ ਵਾਲ ਹਟਵਾਏ ਅਤੇ ਫਿਰ ਇਸ ਦੇ ਬਾਅਦ ਉਸ ਨੇ ਮੱਥੇ ’ਤੇ ਹੁੱਕ ਲਗਵਾ ਕੇ ਸੋਨੇ ਦੀਆਂ ਚੇਨਾਂ ਲਗਵਾਈਆਂ। ਡੇਨ ਦੇ ਸਿਰ ’ਤੇ ਲਟਕਦੀਆਂ ਇਨ੍ਹਾਂ ਗੋਲਡਨ ਚੇਨਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਰੈਪਰ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਜਿਹੀ ਕਿਸੇ ਚੀਜ਼ ਨੂੰ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨਾਲ ਉਹ ਦੂਜਿਆਂ ਤੋਂ ਵੱਖ ਨਜ਼ਰ ਆਏ। ਡੈਨ ਮੁਤਾਬਕ ਦੁਨੀਆ ਵਿਚ ਅਜਿਹਾ ਹੇਅਰ ਟਰਾਂਸਪਲਾਂਟ ਯਾਨੀ ਮੇਕਓਵਰ ਕਰਾਉਣ ਵਾਲਾ ਉਹ ਪਹਿਲਾ ਸ਼ਖ਼ਸ ਹੈ। ਇਸ ਸਰਜਰੀ ਤੋਂ ਬਾਅਦ ਇੰਸਟਾਗ੍ਰਾਮ ’ਤੇ ਉਸ ਦੇ ਫਾਲੋਅਰਜ਼ ਵੱਧ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button