Breaking NewsD5 specialNewsPunjabTop News

Congress ‘ਚ ਵਾਪਸੀ ਕਰਦਿਆਂ ਹੀ Sukhpal Khaira ਨੇ Kejriwal ‘ਤੇ ਸਾਧਿਆ ਨਿਸ਼ਾਨਾ, ‘AAP’ ‘ਚ ਜਾਣਾ ਸੀ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਵਾਪਸੀ ਕਰਦਿਆਂ ਹੀ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਪਹਿਲਾਂ ਖਹਿਰਾ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਉਹ ਡਿਕਟੇਟਰ ਹਨ। ਜਦੋਂ ਕਿ ਪੰਜਾਬ ਕਾਂਗਰਸ ਦੇ ਫੈਸਲੇ ਪੰਜਾਬ ‘ਚ ਹੀ ਲਈ ਜਾਂਦੇ ਹਨ। ਪਾਰਟੀ ਪ੍ਰਧਾਨ ਅਤੇ ਹੋਰ ਨੇਤਾਵਾਂ ਦੇ ਕੋਲ ਸ਼ਕਤੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਆਲਾਕਮਾਨ ਦੇ ਕਰਜ਼ਦਾਰ ਹਨ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਖੁਦ – ਮੁਖਤਿਆਰੀ ਦੀ ਗੱਲ ਕਰੀਏ ਤਾਂ ਕਾਂਗਰਸ 100 ਪ੍ਰਤੀਸ਼ਤ ਬਿਹਤਰ ਹੈ। ਉਥੇ ਹੀ ਖਹਿਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਸਤਾਵ ਲੈ ਕੇ ਆਏ ਅਤੇ ਉਸਨੂੰ ਵਿਧਾਨ ਸਭਾ ‘ਚ ਖ਼ਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ। ਕੇਜਰੀਵਾਲ ਨੇ ਉਨ੍ਹਾਂ ਨੂੰ ਐਲਓਪੀ ਬਣਾਉਣ ਦਾ ਝਾਂਸਾ ਦਿੱਤਾ, ਜਦੋਂ ਕਿ ਉਨ੍ਹਾਂ ਨੇ ਖੁਦ ਮਜੀਠੀਆ ਤੋਂ ਮੁਆਫੀ ਮੰਗ ਲਈ, ਜੋ ਸਭ ਤੋਂ ਵੱਡੀ ਕਾਇਰਤਾ ਦਾ ਪ੍ਰਮਾਣ ਹੈ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਘੇਰਦੇ ਹੋਏ ਕਿਹਾ ਕਿ ਜਿੱਥੇ ਬੀਜੇਪੀ ਫ਼ੈਡਰਲ ਢਾਂਚੇ ਨੂੰ ਬਰਬਾਦ ਕਰ ਰਹੀ ਹੈ, ਉਥੇ ਹੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਕਾਇਦੇ – ਕਾਨੂੰਨ ਛਿਕੇ ‘ਤੇ ਟੰਗ ਦਿੱਤੇ ਹਨ, ਉਹ ਸਿਰਫ ਇੱਕ ਪਰਿਵਾਰ ਦੀ ਪਾਰਟੀ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਕਿਹਾ ਸੀ ਕਿ ਪਾਰਟੀ ਨਾ ਬਣਾਓ। ਸਭ ਚੰਗੇ ਲੀਡਰ ਇਕੱਠੇ ਮਿਲਦੇ ਹਾਂ। ਖਹਿਰਾ ਨੇ ਕਿਹਾ ਕਿ ਉਹ ਅੱਗੇ ਵੀ ਬੇਅਦਬੀ ਲਈ ਇਨਸਾਫ ਮੰਗਦੇ ਰਹਿਣਗੇ ਅਤੇ ਮਾਈਨਿੰਗ ਅਤੇ ਸ਼ਰਾਬ ਮਾਫੀਆ ਦੇ ਖਿਲਾਫ ਵੀ ਬੋਲਦੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button