Breaking NewsD5 specialIndiaNewsTop News

Delhi : ਆਕਸੀਜਨ ਦੀ ਕਮੀ ਦੇ ਚੱਲਦਿਆਂ ਸਰ ਗੰਗਾਰਾਮ ਹਸਪਤਾਲ ‘ਚ 25 ਮਰੀਜਾਂ ਦੀ ਮੌਤ, 60 ਹੋਰ ਦੀ ਖਤਰੇ ‘ਚ ਜਾਨ

ਨਵੀਂ ਦਿੱਲੀ :  ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਕਾਰਨ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਈ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਦੇ ਚੱਲਦਿਆਂ ਕੋਰੋਨਾ ਮਰੀਜ ਆਪਣੀ ਜਾਨ ਗਵਾ ਰਹੇ ਹਨ। ਅਜਿਹਾ ਹੀ ਮਾਮਲਾ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿਥੇ ਗੰਭੀਰ ਰੂਪ ਨਾਲ ਬੀਮਾਰ 25 ਮਰੀਜਾਂ ਦੀ ਮੌਤ ਦੀ ਸੰਭਾਵਿਕ ਵਜ੍ਹਾ ਆਕਸੀਜਨ ਦੀ ਕਮੀ ਦੱਸੀ ਜਾ ਰਹੀ ਹੈ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਇਸ ਦੌਰਾਨ ਸਰ ਗੰਗਾਰਾਮ ਹਸਪਤਾਲ ਦੇ ਅਧਿਕਾਰੀ ਨੇ ਦੱਸਿਆ ਆਕਸੀਜਨ ਦਾ ਭੰਡਾਰ ਅਗਲੇ ਦੋ ਘੰਟੇ ਹੋਰ ਚੱਲੇਗਾ ,  ਵੈਂਟੀਲੇਟਰ ਅਤੇ ਬੀਆਈਪੀਏਪੀ ਮਸ਼ੀਨਾਂ ਪਰਭਾਵੀ ਰੂਪ ਨਾਲ ਕੰਮ ਨਹੀਂ ਕਰ ਰਹੀਆਂ ਹਨ। ਗੰਭੀਰ ਰੂਪ ਨਾਲ ਬੀਮਾਰ ਹੋਰ 60 ਮਰੀਜ ਖਤਰੇ ਵਿੱਚ ਹਨ। ਗੰਭੀਰ ਸੰਕਟ ਦੀ ਸੰਕਾ ਹੈ, ਹਸਪਤਾਲ  ਦੇ ਆਈਸੀਯੂ ਅਤੇ ਐਮਰਜੈਂਸੀ ਮੈਡੀਕਲ ਵਿਭਾਗ ‘ਚ ਗੈਰ – ਮਸ਼ੀਨੀ ਤਰੀਕੇ ਨਾਲ ਵੈਟੀਲੇਸ਼ਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

🔴LIVE | ਕੇਂਦਰ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਸਾਨ!ਬਣਾਈ ਨਵੀਂ ਰਣਨੀਤੀ!ਪੁਲਿਸ ਤੇ ਕਿਸਾਨਾਂ ‘ਚ ਟਕਰਾਅ! ਭਖਿਆ ਮਾਹੌਲ!

ਸਰ ਗੰਗਾ ਰਾਮ ਹਸਪਤਾਲ ‘ਚ ਪਿਛਲੇ 24 ਘੰਟਿਆਂ ‘ਚ 25 ਕੋਵਿਡ  – 19 ਮਰੀਜਾਂ ਦੀ ਮੌਤ ਹੋ ਗਈ ਹੈ। ਹਸਪਤਾਲ  ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਸਰ ਗੰਗਾਰਾਮ ਹਸਪਤਾਲ ਨੇ ਵੀਰਵਾਰ ਸ਼ਾਮ ਨੂੰ ਆਕਸੀਜਨ ਦੀ ਸਪਾਲਈ ਦੀ ਤੁਰੰਤ ਲੋੜ ‘ਤੇ ਜ਼ੋਰ ਦਿੱਤਾ ਸੀ, ਕਿਉਂਕਿ ਹਸਪਤਾਲਾਂ ‘ਚ ਭਰਤੀ ਕੀਤੇ ਗਏ 140 ਤੋਂ ਜ਼ਿਆਦਾ ਗੰਭੀਰ ਮਰੀਜ਼ ਵੈਂਟੀਲੇਟਰ ਅਤੇ ਆਕਸੀਜਨ ਸਪੋਰਟ ‘ਤੇ ਸਨ।

ਪ੍ਰਧਾਨ ਨੇ ਮੋਦੀ ਨੂੰ ਦਿੱਤੀ ਸਿੱਧੀ ਚਿਤਾਵਨੀ !ਸੁਣਕੇ ਭਾਜਪਾ ਲੀਡਰ ਹੋਏ ਗੁੱਸੇ ‘ਚ ਲਾਲ !ਕਿਸਾਨਾਂ ਦੀ ਹੋਈ ਬੱਲੇ-ਬੱਲੇ!

ਦਿੱਲੀ ਸਰਕਾਰ  ਦੀਆਂ ਕੋਸ਼ਿਸ਼ਾਂ ਨਾਲ ਹਸਪਤਾਲਾਂ ਨੂੰ ਵੀਰਵਾਰ ਦੇਰ ਰਾਤ  ( 1 ਵਜੇ )  ਆਕਸੀਜਨ ਦੀ ਸਪਾਲਈ ਪ੍ਰਾਪਤ ਹੋਈ ,  ਹਾਲਾਂਕਿ ਹਸਪਤਾਲਾਂ ਨੇ ਕਿਹਾ ਕਿ ਇਸਨੂੰ ਕੇਵਲ ਦੋ ਮੀਟ੍ਰਿਕ ਟਨ ਆਕਸੀਜਨ ਪ੍ਰਾਪਤ ਹੋਇਆ ਹੈ, ਜੋ ਅਗਲੇ ਕੁਝ ਘੰਟਿਆਂ ਤੱਕ ਚੱਲੇਗਾ। ਸਰ ਗੰਗਾ ਰਾਮ ਹਸਪਤਾਲ ਨੇ ਸ਼ੁੱਕਰਵਾਰ ਦੀ ਸਵੇਰੇ ਇੱਕ ਬਿਆਨ ਵਿੱਚ ਕਿਹਾ,  ‘‘ਵੈਂਟੀਲੇਟਰ ਅਤੇ ਬੀਪੈਪ ਪ੍ਰਭਾਵੀ ਰੂਪ ਨਾਲ ਕੰਮ ਨਹੀਂ ਕਰ ਰਹੇ ਹਨ। ਆਈਸੀਯੂ ਅਤੇ ਈਡੀ ‘ਚ ਮੈਨੂਅਲ ਵੈਂਟੀਲੇਸ਼ਨ ਦੀ ਲੋੜ ਹੈ। ਵੱਡੇ ਸੰਕਟ ਦੀ ਸੰਭਾਵਨਾ।  ਹੋਰ ਗੰਭੀਰ ਰੂਪ ਨਾਲ ਬਿਮਾਰ 60 ਮਰੀਜ਼ਾਂ ਦੇ ਜੀਵਨ ‘ਤੇ ਸੰਕਟ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button