PunjabTop News

 ਬੱਚੇ ਨੂੰ ਤਸੀਹੇ ਦੇਣ ਵਾਲੀ ਮਤਰੇਈ ਮਾਂ ਭੇਜੀ ਜੇਲ੍ਹ, ਸਕੂਲ ਕਮੇਟੀ ਤੇ ਸੰਸਥਾ ਦੀ ਪਹਿਲਕਦਮੀ ਰੰਗ ਲਿਆਈ

 ਤਾਜ਼ੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੰਘੇੜਾ ਦੇ ਰਹਿਣ ਵਾਲੇ ਮੂਲ ਚੰਦ ਦੀ ਪਤਨੀ ਦੀ ਮੌਤ ਤੋਂ ਬਾਅਦ, ਉਸ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੇ 5 ਸਾਲਾ ਪੁੱਤਰ ਨੂੰ ਆਪਣੇ ਵੱਡੇ ਭਰਾ ਤੇ ਭਾਬੀ ਨੂੰ ਗੋਦ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਸੀ। ਹਾਲਾਂਕਿ, ਗੋਦ ਲੈਣ ਵਾਲੀ ਤਾਈ (ਮਤਰੇਈ ਮਾਂ) ਵੱਲੋਂ ਮਾਸੂਮ ਬੱਚੇ ‘ਤੇ ਕਥਿਤ ਤੌਰ ‘ਤੇ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਅੱਤਿਆਚਾਰ ਕੀਤਾ ਜਾਂਦਾ ਸੀ।
ਬੱਚੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੀ ਤਾਈ ਉਸ ਨੂੰ ਡੰਡਿਆਂ ਨਾਲ ਕੁੱਟਦੀ, ਗਰਮ ਤਵੇ ਅਤੇ ਚਿਮਟੇ ਨਾਲ ਦਾਗਦੀ ਅਤੇ ਕੜਕਦੀ ਧੁੱਪ ਵਿੱਚ ਹੱਥਾਂ ਵਿੱਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਘੰਟਿਆਂ ਬੱਧੀ ਖੜ੍ਹਾ ਰੱਖਦੀ ਸੀ, ਜਿਸ ਕਾਰਨ ਬੱਚੇ ਦੇ ਸਰੀਰ ‘ਤੇ ਸੜਨ ਅਤੇ ਡੂੰਘੀਆਂ ਸੱਟਾਂ ਦੇ ਗੰਭੀਰ ਨਿਸ਼ਾਨ ਪੈ ਗਏ ਸਨ।
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚਾ ਸਰੀਰ ‘ਤੇ ਡੂੰਘੀਆਂ ਸੱਟਾਂ ਤੇ ਸੜਨ ਦੇ ਨਿਸ਼ਾਨਾਂ ਨਾਲ ਸਰਕਾਰੀ ਸਕੂਲ ਪਹੁੰਚਿਆ। ਬੱਚੇ ਦੀ ਮਾੜੀ ਹਾਲਤ ਵੇਖ ਕੇ ਸਕੂਲ ਪ੍ਰਸ਼ਾਸਨ ਚਿੰਤਤ ਹੋ ਗਿਆ। 7 ਸਤੰਬਰ 2026 ਨੂੰ ਸਕੂਲ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਕਮੇਟੀ ਮੈਂਬਰਾਂ ਵੱਲੋਂ ਪਿੰਡ ਤੇ ਗੁਆਂਢ ‘ਚ ਕੀਤੀ ਪੁੱਛਗਿੱਛ ਦੌਰਾਨ ਬੱਚੇ ਨਾਲ ਹੁੰਦੀ ਕੁੱਟਮਾਰ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਕਮੇਟੀ ਨੇ ਐਸ.ਐਚ.ਓ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button