Breaking NewsD5 specialIndiaNewsPolitics

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ‘ਆਪ’ ਪ੍ਰਧਾਨ ਨੂੰ ਦਿੱਤਾ ਤਲਾਕ

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਪਤੀ ਨਵੀਨ ਜੈਹਿੰਦ ਤੋਂ ਤਲਾਕ ਲੈ ਲਿਆ ਹੈ। ਸਵਾਤੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਨੇ ਇੱਕ ਭਾਵੁਕ ਪੋਸਟ ਲਿਖ ਕੇ ਆਪਣੇ ਤਲਾਕ ਦੇ ਬਾਰੇ ਵਿੱਚ ਦੱਸਿਆ। ਸਵਾਤੀ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਉਹ ਸਭ ਤੋਂ ਦੁਖਦਾਈ ਪਲ ਹੁੰਦਾ ਹੈ ਜਦੋਂ ਤੁਹਾਡੀ ਫੇਅਰੀ ਟੇਲ ਖਤਮ ਹੋ ਜਾਂਦੀ ਹੈ। ਮੇਰੀ ਖਤਮ ਹੋ ਗਈ ਹੈ। ਮੈਂ ਅਤੇ ਨਵੀਨ ਨੇ ਤਲਾਕ ਲੈ ਲਿਆ ਹੈ। ਕਈ ਵਾਰ ਦੋ ਬਹੁਤ ਚੰਗੇ ਲੋਕ ਇਕੱਠੇ ਨਹੀਂ ਰਹਿ ਸਕਦੇ।

Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!

ਮੈਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਾਂਗੀ ਅਤੇ ਉਸ ਜ਼ਿੰਦਗੀ ਨੂੰ ਵੀ ਜੋ ਸਾਡੀ ਹੋ ਸਕਦੀ ਸੀ। ਜਿਵੇਂ ਕ‌ਿ ਸਵਾਤੀ ਨੇ ਆਪਣੇ ਟਵੀਟ ‘ਚ ਲਿਖਿਆ ਕਿ ਕਈ ਵਾਰ ਦੋ ਚੰਗੇ ਲੋਕ ਇਕੱਠੇ ਨਹੀਂ ਰਹਿ ਸਕਦੇ। ਇਸਦਾ ਇੱਕ ਬਹੁਤ ਉਦਾਹਰਣ ਨਵੀਨ ਜੈਹਿੰਦ ਦਾ ਇੱਕ ਟਵੀਟ ਹੈ।ਦਰਅਸਲ ਸਵਾਤੀ ਮਾਲੀਵਾਲ ਦਸੰਬਰ 2019 ‘ਚ ਔਰਤਾਂ ਦੇ ਖਿਲਾਫ ਹੋਣ ਵਾਲੇ ਗੁਨਾਹਾਂ ਦੇ ਦੋਸ਼ੀਆਂ ਦੀ ਸਜ਼ਾ ਲਈ ਸਖ਼ਤ ਕਨੂੰਨ ਬਣਾਉਣ ਦੀ ਮੰਗ ਲਈ ਕਈ ਦਿਨਾਂ ਤੱਕ ਭੁੱਖ ਹੜਤਾਲ ‘ਤੇ ਬੈਠੀ ਸੀ।

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਕੈਪਟਨ ਦਾ ਬੇਰੁਜਗਾਰਾਂ ਲਈ ਵੱਡਾ ਤੋਹਫ਼ਾ, ਭਰਤੀ ਦਾ ਕਰਤਾ ਐਲਾਨ

ਇਸ ਦੌਰਾਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਸਵਾਤੀ ਨੂੰ ਐਲਐਨਜੇਪੀ ਹਸਪਤਾਲ ‘ਚ ਭਰਤੀ ਕਰਾਉਣਾ ਪਿਆ ਸੀ।ਉਸ ਸਮੇਂ ਨਵੀਨ ਜੈਹਿੰਦ ਨੇ ਪਤਨੀ ਨੂੰ ਸ਼ੇਰਨੀ ਅਤੇ ਮਰਦਾਨੀ ਸੰਬੋਧਿਤ ਕਰਦੇ ਹੋਏ ਉਨ੍ਹਾਂ ਦੀ ਤਾਰੀਫਾਂ ਦੇ ਕਸੀਦੇ ਪੜੇ ਸਨ। ਉਨ੍ਹਾਂ ਨੇ ਲਿਖਿਆ ਸੀ, ਸਵਾਤੀ ਸ਼ੇਰਨੀ ਹੈ ਮੁਰਦਾ ਨਹੀਂ ਮਰਦਾਨੀ ਹੈ। ਸੁੱਤੇ ਹੋਏ ਲੋਕਾਂ ਨੂੰ ਜਗਾਇਆ ਜਾਂਦਾ ਹੈ ਪਰ ਮੁਰਦਿਆਂ ਨੂੰ ਜਗਾਉਣ ਚੱਲੀ ਹੈ। ਮੁਰਦੇ ਕਦੇ ਜਾਗਦੇ ਨਹੀਂ ਹਨ। ਇਸ ਜੰਗਲ ‘ਚ ਜੰਗ ਜਿੰਦਾ ਰਹਿ ਕੇ ਲੜੀ ਜਾਂਦੀ ਹੈ, ਮਰਕੇ ਤਾਂ ਜੰਗ ਨਹੀਂ ਲੜੀ ਜਾ ਸਕਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button