Breaking NewsD5 specialIndiaInternationalNewsPolitics

‘ਇੰਡੀਆ ਗਲੋਬਲ ਵੀਕ’ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

ਬ੍ਰਿਟੇਨ : ਕੋਰੋਨਾ ਮਹਾਮਾਰੀ ਸੰਕਟ ਅਤੇ ਗੁਆਂਢੀ ਦੇਸ਼ਾਂ ਨਾਲ ਤਣਾਅ ਦੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਸੰਸਾਰਿਕ ਪੱਧਰ ‘ਤੇ ਭਾਸ਼ਣ ਦੇਣ ਜਾ ਰਹੇ ਹਨ। ਅੱਜ ਤੋਂ ਬ੍ਰਿਟੇਨ ‘ਚ ਸ਼ੁਰੂ ਹੋ ਰਹੇ ‘ਇੰਡੀਆ ਗਲੋਬਲ ਵੀਕ 2020’ ਨੂੰ ਸੰਬੋਧਨ ਕਰਨਗੇ। ਆਪਣੇ ਇਸ ਵਰਚੁਅਲ ਕੌਮਾਂਤਰੀ ਸੰਬੋਧਨ ‘ਚ ਉਹ ਭਾਰਤ ਦੇ ਵਪਾਰ ਤੇ ਵਿਦੇਸ਼ ਨਿਵੇਸ਼ ‘ਤੇ ਆਪਣੇ ਵਿਚਾਰ ਰੱਖਣਗੇ। ਕੋਵਿਡ-19 ਕੌਮਾਂਤਰੀ ਮਹਾਮਾਰੀ ਕਾਰਨ ਪੀਐੱਮ ਮੋਦੀ ਆਨਲਾਈਨ ਇਸ ਕੌਮਾਂਤਰੀ ਪ੍ਰੋਗਰਾਮ ਨਾਲ ਜੁੜਨਗੇ।

Weather Report | ਪੰਜਾਬ ‘ਚ ਮੀਂਹ ਦਾ ਨਜ਼ਾਰਾ, ਵੇਖੋ ਕੁਦਰਤ ਦੇ ਰੰਗ | Mosm Punjab | Monsoon

ਭਾਰਤ ਦੇ ਵਿਸ਼ਵੀਕਰਨ ਨੂੰ ਦੇਖਦਿਆਂ ਇਥੇ ਭਾਰਤ ਨੂੰ ਕਈ ਵੱਡੇ ਨਿਵੇਸ਼ ਤੇ ਉਤਪਾਦਨ ਦੇ ਮੌਕੇ ਮਿਲਣ ਦੀ ਉਮੀਦ ਹੈ। ਇੰਡੀਆ ਇੰਕ ਗਰੁੱਪ ਦੇ ਸੀਈਓ ਤੇ ਚੇਅਰਮੈਨ ਮਨੋਜ ਲਡਵਾ ਨੇ ਦੱਸਿਆ ਕੋਵਿਡ-19 ਦੇ ਸਾਏ ‘ਚ ਭਾਰਤ ਪ੍ਰਤਿਭਾਵਾਂ ਤੇ ਤਕਨੀਕੀ ਗਿਆਨ ਦਾ ਭੰਡਾਰ ਬਣ ਕੇ ਉਭਰਿਆ ਹੈ। ਕੌਮਾਂਤਰੀ ਮਾਮਲਿਆਂ ‘ਚ ਭਾਰਤ ਦੀ ਅਗਵਾਈ ਕੇਂਦਰੀ ਭੂਮਿਕਾ ‘ਚ ਹੈ। ਇਸ ਲਈ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਪੂਰੀ ਦੁਨੀਆ ਲਈ ਬੇਹੱਦ ਅਹਿਮ ਹੈ।

Sri Harmandir Sahib | Latest News | Sarovar

ਇਸ ਤਿੰਨ ਦਿਨਾਂ ਸੰਮੇਲਨ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੇਲ ਤੇ ਵਣਜ ਮੰਤਰੀ ਪਿਊਸ਼ ਗੋਇਲ, ਸ਼ਹਿਰੀ ਹਵਾਬਾਜ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ, ਸੂਚਨਾ ਤੇ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਸਕਿੱਲ ਡਿਵੈੱਲਪਮੈਂਟ ਮੰਤਰੀ ਮਹੇਂਦਰ ਸਿੰਘ ਪਾਂਡੇਅ ਵੀ ਸ਼ਾਮਲ ਹੋਣਗੇ। ਬਰਤਾਨੀਆ ਵੱਲੋਂ ਪ੍ਰਿੰਸ ਚਾਰਲਸ ਦਾ ਵਿਸ਼ੇਸ਼ ਸੰਬੋਧਨ ਹੋਵੇਗਾ। ਬਰਤਾਨੀਆ ਦੀ ਸਰਕਾਰ ਵੱਲੋਂ ਵਿਦੇਸ਼ ਮੰਤਰੀ ਡੋਮਨਿਕ ਰਾਬ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਮੈਟ ਹੈਨਕਾਕ ਤੇ ਵਪਾਰੀ ਮੰਤਰੀ ਲਿਜ ਟਸ ਬੁਲਾਰੇ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button