Breaking NewsD5 specialIndiaNewsPoliticsPunjab

6 ਹਜ਼ਾਰ ਕਰੋੜ ਦੇ ਮਾਮਲੇ ‘ਚ Sidhu ਦੇ ਸਬੂਤ ਸੱਚੇ ਸੀ?

ਚੰਡੀਗੜ੍ਹ : 6 ਹਜ਼ਾਰ ਕਰੋੜ ਦਾ ਡਰੱਗ ਰੈਕੇਟ ਮਾਮਲਾ ਜਿਸ ਦਾ ਸਾਲ 2013 ‘ਚ ਪਰਦਾਫਾਸ਼ ਹੋਇਆ। ਇਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਡਰੱਗਸ ਮਾਮਲਿਆਂ ਦੀ ਸੀਲਬੰਦ ਰਿਪੋਰਟ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਹ ਰਿਪੋਰਟ 20 ਮਾਰਚ ਨੂੰ ਖੁੱਲ੍ਹੇਗੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਸਕਦਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਮਈ 2018 ਨੂੰ ਪੰਜਾਬ ਦੇ ਡਰੱਗ ਮਾਫੀਆ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਜੁੜੇ ਤਾਰ ਦੀ ਜਾਂਚ ਰਿਪੋਰਟ ਜੋ ਐੱਸਟੀਐਫ ਨੇ ਪੇਸ਼ ਕੀਤੀ ਸੀ।

6 ਹਜ਼ਾਰ ਕਰੋੜ ਦੇ ਮਾਮਲੇ ‘ਚ Sidhu ਦੇ ਸਬੂਤ ਸੱਚੇ ਸੀ? Majithia | STF | Punjab (Video)

ਉਸ ਰਿਪੋਰਟ ‘ਤੇ ਈਡੀ ਨੇ ਵੀ ਆਪਣੀ ਜਾਂਚ ਕਰਕੇ ਸੀਲਬੰਦ ਰਿਪੋਰਟ ਪੇਸ਼ ਕਰ ਦਿੱਤੀ ਹੈ। ਲਿਹਾਜ਼ਾ ਦੋਹਾਂ ਰਿਪੋਰਟਾਂ ਨੂੰ 20 ਮਾਰਚ ਨੂੰ ਖੋਲ੍ਹਿਆ ਜਾਵੇਗਾ। ਜਿਸ ਤੋਂ ਸਾਫ਼ ਹੈ ਕਿ ਹੁਣ ਇਹਨਾਂ ਕੇਸਾਂ ਦਾ ਜਲਦ ਨਿਪਟਾਰਾ ਹੋਵੇਗਾ। ਪਿਛੋਕੜ ਵੱਲ ਲੈ ਚੱਲਦੇ ਹਾਂ ਜਦੋਂ ਕੈਨੇਡਾ ਦੇ ਅਨੂਪ ਕਾਹਲੋਂ ਨਾਂਅ ਦੇ ਐਨਆਰਆਈ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਸਣੇ ਹੋਰ ਕਈ ਨਾਮੀ ਚਿਹਰੇ ਪੁਲਿਸ ਦੇ ਹੱਥ ਚੜ੍ਹੇ। ਭੋਲਾ ਤੋਂ ਪੁੱਛਗਿੱਛ ਹੋਈ ਤਾਂ ਨਾਮ ਸਾਹਮਣੇ ਆਇਆ। ਉਸ ਵੇਲੇ ਦੀ ਅਕਾਲੀ ਸਰਕਾਰ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਈਡੀ ਦੇ ਡਾਇਰੈਕਟਰ ਨਿਰੰਜਨ ਸਿੰਘ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਸੱਦਿਆ।

ਆਸ਼ੂ ਨੇ ਲੈ ਲਿਆ ਇੱਕ ਹੋਰ ਪੰਗਾ,ਹੁਣ ਵੀਡੀਓ ਹੋ ਗਈ ਵਾਇਰਲ, ਵੀਡੀਓ ਦੇਖ ਭੜਕ ਗਏ ਲੋਕ, ਕਰਤਾ ਵੱਡਾ ਐਲਾਨ

ਸਵਾਲਾਂ ਦੀ ਝੜੀ ਲਗਾ ਦਿੱਤੀ ਰਿਪੋਰਟ ਸੀਲਬੰਦ ਹਾਈ ਕੋਰਟ ‘ਚ ਪੇਸ਼ ਹੋਈ।ਨਿਰੰਜਨ ਸਿੰਘ ਦਾ ਤਬਾਦਲਾ ਅਤੇ ਅਸਤੀਫ਼ਾ ਵੀ ਚਰਚਾ ਵਿੱਚ ਰਿਹਾ। ਐੱਸਟੀਐਫ ਦੀ ਕਮਾਂਡ ਹਰਪ੍ਰੀਤ ਸਿੱਧੂ ਦੇ ਹੱਥਾਂ ‘ਚ ਦਿੱਤੀ।ਮੋਗਾ ਦਾ ਤਤਕਾਲੀ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਵੀ ਨਿਸ਼ਾਨੇ ‘ਤੇ ਆਏ। ਇੰਦਰਜੀਤ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪਰ ਰਾਜਜੀਤ ਸਿੰਘ ਹੁੰਦਲ ਨੇ ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ‘ਤੇ ਝੂਠੇ ਕੇਸ ‘ਚ ਫਸਾਉਣ ਦਾ ਇਲਜ਼ਾਮ ਲਗਾਇਆ।

Bains ਨੇ ਭੰਨਿਆ ਭਾਂਡਾ, ਪੁਲਿਸ ਨੇ ਕਿਵੇਂ ਸਾਰੀ ਰਾਤ ਥਾਣੇ ‘ਚ ਰੱਖੀ ਘਰਵਾਲੀ, ਮੰਗੀ ਰਿਸ਼ਵਤ

ਫੇਰ ਇਹ ਜਾਂਚ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਸੌਂਪੀ ਗਈ ਜੋ ਸੀਲਬੰਦ ਹਾਈ ਕੋਰਟ ‘ਚ ਹੈ। ਚਟੋਪਾਧਿਆਏ ਨੇ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਅਤੇ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਸ਼ੱਕ ਦੇ ਘੇਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ। ਜਿਸ ‘ਤੇ ਕਾਫ਼ੀ ਵਿਵਾਦ ਭਖਿਆ ਖੈਰ ਕੈਪਟਨ ਸਰਕਾਰ ਦੇ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮਜੀਠੀਆ ਖ਼ਿਲਾਫ਼ ਐਸਟੀਐਫ ਰਿਪੋਰਟ ਲੈ ਕੇ ਮੀਡੀਆ ਸਾਹਮਣੇ ਆਏ।

BREAKING ਹੁਣੇ ਹੁਣੇ ਆਈ ਵੱਡੀ ਖ਼ਬਰ, ਤਿੰਨ ਧੀਆਂ ਦਾ ਮਜ਼ਦੂਰ ਪਿਓ ਮਿੱਟੀ ‘ਚ ਦੱਬਿਆ | Big News | Punjab

ਸਿੱਧੂ ਨੇ ਡਰੱਗ ਸਮੱਗਲਰ ਸਤਪ੍ਰੀਤ ਸਿੰਘ ਸੱਤਾ ਨਾਲ ਮਜੀਠੀਆ ਦੀ ਨਜ਼ਦੀਕੀ ਦਾ ਹਵਾਲਾ ਦਿੱਤਾ ਤੇ ਸਿੱਧੂ ਜੋੜੇ ਨੇ ਮੰਗ ਕੀਤੀ ਸੀ ਕਿ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵਿਧਾਨ ਸਭਾ ਤੱਕ ਰੌਲਾ ਰੱਪਾ ਪੈਂਦਾ ਰਿਹਾ ਪਰ ਕੈਪਟਨ ਸਰਕਾਰ ਕਾਰਵਾਈ ਦਾ ਭਰੋਸਾ ਦਿੰਦੀ ਰਹੀ। ਹੁਣ ਨਜ਼ਰਾਂ ਹਾਈ ਕੋਰਟ ‘ਚ ਹੋਣ ਵਾਲੀ 20 ਮਾਰਚ ਦੀ ਸੁਣਵਾਈ ‘ਤੇ ਟਿਕੀਆਂ ਹਨ। ਸੀਲਬੰਦ ਰਿਪੋਰਟਾਂ ‘ਤੇ ਸਭ ਦੀ ਨਜ਼ਰ ਹਨ ਕਿ ਆਖ਼ਿਰ ਕਿਸ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਕਿਸ ਦੇ ਇਸ਼ਾਰੇ ‘ਤੇ ਪੰਜਾਬ ‘ਚ ਨਸ਼ਾ ਪਰੋਸਿਆ ਗਿਆ ਅਤੇ ਕੌਣ ਹੈ ਡਰੱਗ ਰੈਕੇਟ ਦਾ ਮਗਰਮੱਛ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button