Breaking NewsD5 specialInternationalNews

Myanmar ‘ਚ Suu Kyi ਦੇ ਸੀਨੀਅਰ ਵਕੀਲ ਨੇ ਮੀਡੀਆ ਨੂੰ ਸੂਚਿਤ ਨਾ ਕਰਨ ਦੇ ਦਿੱਤੇ ਆਦੇਸ਼

ਵਾਸ਼ਿੰਗਟਨ : ਮਿਆਂਮਾ ‘ਚ ਸੱਤਾ ਤੋਂ ਬਰਖਾਸਤ ਕੀਤੀ ਗਈ ਨੇਤਾ ਆਂਗ ਸਾਨ ਸੂ ਕੀ ਦੇ ਮੁੱਖ ਵਕੀਲ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਉਸਨੇ ਆਪਣੇ ਕਲਾਇੰਟ ਦੇ ਮਾਮਲਿਆਂ ਬਾਰੇ ਗੱਲ ਕਰਨ ਤੋਂ ਰੋਕਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਵਕੀਲ ਖਿਨ ਮਾਂਊਗ ਜਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਉਨ੍ਹਾਂ ਦੇ ਖਿਲਾਫ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਆਪਣੀ ਸਥਿਤੀ ਸਮਝਾਉਂਦੇ ਹੋਏ ਉਸਨੇ ਕਿਹਾ ਕਿ “ਮੇਰੀ ਬੋਲਣ ਦੀ ਆਜ਼ਾਦੀ ਧਾਰਾ 144 ਦੇ ਅਧੀਨ ਹੈ।” ਇਹ ਕਾਨੂੰਨ ਆਮ ਤੌਰ ‘ਤੇ ਜਨਤਾ ਨੂੰ ਇਕੱਠੇ ਹੋਣ ਤੋਂ ਰੋਕਣ ਅਤੇ ਕਰਫਿਊ ਲਗਾਉਣ ਲਈ ਵਰਤਿਆ ਜਾਂਦਾ ਹੈ।

ਸਿੰਘੂ ਬਾਰਡਰ ‘ਤੇ ਵਾਪਰੀ ਵੱਡੀ ਘਟਨਾ, ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ, ਮਾਹੌਲ ਖਾਰਬ ਹੋਣ ਦਾ ਡਰ

ਸੂ ਕੀ ਦੇ ਕਾਨੂੰਨੀ ਦਲ ਦੇ ਇਕ ਹੋਰ ਵਕੀਲ ਕੀ ਵਿਨ ਨੇ ਕਿਹਾ ਕਿ ਰਾਜਧਾਨੀ ਨੇਪਿਤਾ ਦੇ ਸ਼ਹਿਰ ਦੇ ਦਫਤਰ ਨੇ ਖਿਨ ਮਾਊਂਗ ਜਾ ਕੋ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਹਲਫਨਾਮੇ ‘ਤੇ ਦਸਤਖਤ ਕਰਨ ਲਈ ਕਿਹਾ ਕਿ ਉਹ ਮੀਡੀਆ ਨੂੰ ਸੂਚਿਤ ਨਹੀਂ ਕਰਨਗੇ।ਇਸ ਆਦੇਸ਼ ਦੀ ਖ਼ਬਰ ਵੀਰਵਾਰ ਦੇਰ ਰਾਤ ਪ੍ਰਕਾਸ਼ਤ ਹੋਈ। ਟਿੱਪਣੀ ਲਈ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button