Breaking NewsD5 specialNewsPoliticsPunjab

ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਤਹਿਤ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ‘ਚ ਜਾਰੀ

13 ਦਿਨਾਂ ‘ਚ ਸਾਰੀਆਂ ਮਨਜ਼ੂਰੀਆਂ ਪ੍ਰਾਪਤ ਕਰ ਸੂਬੇ ਦਾ ਪਹਿਲਾ ਉਦਮੀ ਬਣਿਆ ਰਤਨਦੀਪ ਗੜੰਗ

ਖਿਡੌਣੇ ਬਣਾਉਣ ਦੀ ਨਵੀਂ ਫੈਕਟਰੀ ਲਾਉਣ ਲਈ ਰਿਕਾਰਡ ਸਮੇਂ ‘ਚ ਮਿਲੀ ਪ੍ਰਵਾਨਗੀ

ਨਵੇਂ ਵਪਾਰ/ਕਾਰੋਬਾਰ ਸ਼ੁਰੂਆਤ ਲਈ ਪੰਜਾਬ ਦੀ ਪਹਿਲਕਦਮੀ-ਡਿਪਟੀ ਕਮਿਸ਼ਨਰ

ਪਟਿਆਲਾ : ਪੰਜਾਬ ਰਾਈਟ ਟੂ ਬਿਜ਼ਨੈਸ ਐਕਟ-2020 ਤਹਿਤ ਅੱਜ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਕਾਰੋਬਾਰੀ ਰਤਨਦੀਪ ਗੜੰਗ ਨੂੰ ਖਿਡੌਣਿਆਂ ਦੀ ਫੈਕਟਰੀ ਲਾਉਣ ਲਈ ਜਾਰੀ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ ‘ਬਿਜ਼ਨੈਸ ਫਸਟ ਪੋਰਟਲ‘ ‘ਤੇ ਰਾਜ ਵਿੱਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ ‘ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ ‘ਚ ਸਾਰੀਆਂ ਐਨ.ਓ.ਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।

ਧਰਨੇ ‘ਚ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ! ਹੁਣ ਦਿੱਲੀ ‘ਚ ਪਹੁੰਚਣਗੇ ਹਰੀਆਂ ਪੱਗਾਂ ਵਾਲੇ!

ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲੇ ਦੇ ਰਾਜਪੁਰਾ-ਘਨੌਰ ਨੇੜੇ ਖਿਡੌਣਿਆਂ ਦੀ ਨਵੀਂ ਫੈਕਟਰੀ ਲਗਾਉਣ ਲਈ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ 13 ਦਿਨਾਂ ਦੇ ਰਿਕਾਰਡ ਸਮੇਂ ‘ਚ ਪ੍ਰਾਪਤ ਕਰਕੇ ਮੈਸਰਜ ਪਲੈਟੀਨਮ ਟੁਆਏਜ਼ ਦਾ ਮਾਲਕ ਰਤਨਦੀਪ ਗੜੰਗ ਸੂਬੇ ਦਾ ਅਜਿਹਾ ਪਹਿਲਾ ਉਦਮੀ ਬਣ ਗਿਆ ਹੈ, ਜਿਸ ਨੂੰ ਆਨਲਾਈਨ ਅਰਜ਼ੀ ਦੇਣ ਦੇ 13ਵੇਂ ਦਿਨ ਸਾਰੀਆਂ ਪ੍ਰਵਾਨਗੀਆਂ ਹਾਸਲ ਹੋ ਗਈਆਂ ਹੋਣ।

🔴LIVE🔴ਬੀਜੇਪੀ ਦੇ ਲੀਡਰਾਂ ਨੇ ਕਿਸਾਨ ਕਰਤੇ ਬਾਗੋ-ਬਾਗ!ਅਮਿਤ ਸ਼ਾਹ ਤੇ ਜੇਪੀ ਨੱਢਾ ਕਰਵਾਉਣਗੇ ਖੇਤੀ ਕਾਨੂੰਨ ਰੱਦ ?

ਸਿੰਗਲ ਵਿੰਡੋ ਪ੍ਰਣਾਲੀ ‘ਬਿਜ਼ਨੈਸ ਫਰਸਟ ਪੋਰਟਲ‘ ਰਾਹੀਂ ਪ੍ਰਾਪਤ ਪ੍ਰਵਾਨਗੀਆਂ ਦਾ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਕੋਲੋਂ ਹਾਸਲ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਰਤਨਦੀਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਵਾਨਗੀਆਂ ਸਮੇਂ ਸਿਰ ਨਾ ਮਿਲਣ ਕਰਕੇ ਨਵੇਂ ਉਦਮੀ ਦਾ ਉਤਸ਼ਾਹ ਸ਼ੁਰੂਆਤੀ ਸਮੇਂ ‘ਚ ਹੀ ਮੱਠਾ ਪੈ ਜਾਂਦਾ ਸੀ।ਉਨਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ਼ ਵਿਭਾਗ ਵੱਲੋਂ ਲਾਗੂ ਕੀਤੇ ਗਏ ‘ਪੰਜਾਬ ਰਾਈਟ ਟੂ ਬਿਜਨੈਸ ਐਕਟ-2020‘ ਦਾ ਲਾਭ ਨਵੇਂ ਉਦਮੀਆਂ ਨੂੰ ਜਰੂਰ ਮਿਲੇਗਾ।

ਲਓ ਹੁਣ ਆਹ ਬੀਜੇਪੀ ਲੀਡਰ ਨੇ ਲਿਆ ਪੁੱਠਾ ਪੰਗਾ,ਕਿਸਾਨਾਂ ਨੂੰ ਕਹਿ ਬੈਠਾ ਅਜਿਹੀ ਗੱਲ? #Farmer

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਘੜੀਆਂ ਹਾਂ ਪੱਖੀ ਨੀਤੀਆਂ ਅਤੇ ਨਵੇਂ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਦਕਾ ਨਵੇਂ ਉਦਮੀ ਖੁਸ਼ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ‘ਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਸਿਖਰ ‘ਤੇ ਪਹੁੰਚਾਇਆ ਜਾ ਰਿਹਾ ਹੈ।

ਨਵਾਲਗ ਕੁੜੀ ਨਾਲ ਹੋਈ ਦਿਲ ਦਹਿਲਾ ਦੇਣ ਵਾਲੀ ਹਰਕਤ?

ਉਨ੍ਹਾਂ ਦੱਸਿਆ ਕਿ ਪੰਜਾਬ ਰਾਈਟ ਟੂ ਬਿਜਨੈਸ ਐਕਟ 2020 ਤਹਿਤ ਨਵੇਂ ਉਦਮੀਆਂ ਵੱਲੋਂ ਪੰਜਾਬ ਬਿਜ਼ਨੈਸ ਫਸਟ ਪੋਰਟਲ ‘ਤੇ ਅਰਜ਼ੀ ਅਪਲੋਡ ਕਰਨ ਦੇ ਰਿਕਾਰਡ ਸਮੇਂ ‘ਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਂਦੀ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸ੍ਰੀ ਜਗਨੂਰ ਸਿੰਘ ਗਰੇਵਾਲ (ਪੀ.ਸੀ.ਐਸ. ਟ੍ਰੇਨੀ), ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਧਰਮਪਾਲ ਭਗਤ, ਫੰਕਸ਼ਨਲ ਮੈਨੇਜਰ ਸ੍ਰੀ ਅੰਗਦ ਸਿੰਘ ਸੋਹੀ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button