Breaking NewsD5 specialIndiaNewsSportsTop News

6 ਸਾਲ ਦੀ ਮਹਿਕ ਫਾਤਿਮਾ ਦੀ ਬੱਲੇਬਾਜ਼ੀ ਦਾ ਦੀਵਾਨਾ ਹੋਇਆ ਪੂਰਾ ਦੇਸ਼

ਨਵੀਂ ਦਿੱਲੀ : ਕ੍ਰਿਕੇਟ ਹਮੇਸ਼ਾ ਤੋਂ ਭਾਰਤ ‘ਚ ਸਭ ਤੋਂ ਜ਼ਿਆਦਾ ਫਾਲੋ ਕੀਤੀਆਂ ਜਾਣ ਵਾਲੀਆਂ ਖੇਡਾਂ ਵਿੱਚੋਂ ਇੱਕ ਰਹੀ ਹੈ ਅਤੇ ਇਹ ਬੱਚਿਆਂ ਨੂੰ ਵੀ ਸਭ ਤੋਂ ਜ਼ਿਆਦਾ ਆਪਣੀ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ‘ਚ ਇੱਕ 6 ਸਾਲ ਦੀ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬੇਹੱਦ ਸ਼ਾਨਦਾਰ ਬੱਲੇਬਾਜ਼ੀ ਕਰਦੀ ਦਿਖਾਈ ਦੇ ਰਹੀ ਹਨ। ਕੇਰਲ ਦੀ ਰਹਿਣ ਵਾਲੀ 6 ਸਾਲਾ ਬੱਚੀ ਮਹਿਕ ਫਾਤਿਮਾ ਭਾਰਤੀ ਮਹਿਲਾ ਟੀਮ ਦੀ ਓਪਨਰ ਸਮਰਿਤੀ ਮੰਧਾਨਾ ਨੂੰ ਆਪਣਾ ਆਦਰਸ਼ਨ ਮੰਨਦੀ ਹੈ।

BIG BREAKING ਗੈਂਗਸਟਰ ਜੈਪਾਲ ਭੁੱਲਰ ਦਾ ਹੋਣ ਲੱਗਿਆ ਸਸਕਾਰ !ਅੰਤਿਮ ਸਸਕਾਰ ਤੋਂ ਪਹਿਲਾਂ ਦੀਆਂ ਤਸਵੀਰਾਂ

ਦੱਸ ਦੇਈਏ ਕਿ ਮਹਿਕ ਨੇ 8 ਮਹੀਨੇ ਪਹਿਲਾਂ ਖੇਡਣਾ ਸ਼ੁਰੂ ਕੀਤਾ ਸੀ। ਕ੍ਰਿਕਟ ਪ੍ਰਤੀ ਮਹਿਕ ਦੀ ਇਹ ਚਿਲਚਸਪੀ ਉਦੋਂ ਪੈਦਾ ਹੋਈ, ਜਦੋਂ ਉਸ ਨੇ ਆਪਣੇ ਪਿਤਾ ਨੂੰ ਭਰਾ ਨੂੰ ਕ੍ਰਿਕਟ ਸਿਖਾਉਂਦੇ ਹੋਏ ਵੇਖਿਆ। ਭਾਰਤੀ ਵਨ-ਡੇਅ ਕਪਤਾਨ ਮਿਤਾਲੀ ਰਾਜ ਅਤੇ ਉਦਯੋਗਪਤੀ ਆਨੰਦ ਮਹਿੰਦਰਾ ਵੀ ਇਸ ਬੱਚੀ ਦੇ ਹੁਨਰ ਤੋਂ ਪ੍ਰਭਾਵਿਤ ਹੋਏ ਹਨ। ਮਹਿਕ ਦੀ ਮਾਂ ਨੇ ਕਿਹਾ ਕਿ ਪਹਿਲਾਂ ਮਹਿਕ ਦਾ ਧਿਆਨ ਕ੍ਰਿਕਟ ਵੱਲ ਨਹੀਂ ਸੀ ਪਰ ਜਦੋਂ ਪਿਤਾ ਮੁਨੀਰ ਨੂੰ ਆਪਣੇ ਭਰਾ ਨੂੰ ਕ੍ਰਿਕਟ ਦੇ ਗੁਰ ਸਿਖਾਉਂਦੇ ਹੋਏ ਵੇਖਿਆ ਅਤੇ ਪੁੱਛਿਆ ਕਿ ਕੀ ਮੈਨੂੰ ਇਸ ਲਈ ਨਹੀਂ ਸਿਖਾ ਰਹੇ, ਕਿਉਂਕਿ ਮੈਂ ਇਕ ਕੁੜੀ ਹਾਂ? ਮਾਂ ਨੇ ਦੱਸਿਆ ਕਿ ਇਸ ਸਵਾਲ ਤੋਂ ਪਿਤਾ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਧੀ ਵੀ ਖੇਡ ’ਚ ਚਿਲਚਸਪੀ ਰੱਖਦੀ ਹੈ।

ਕਿਸਾਨਾਂ ਲਈ ਆਈ ਨਵੀਂ ਮੁਸੀਬਤ ! ਆਗੂਆਂ ਨੇ ਕਰਤਾ ਐਲਾਨ ! ਨਵੇਂ ਅੰਦੋਲਨ ਦੀ ਸ਼ੁਰੂਆਤ !

ਓਧਰ ਮਾਂ ਨੇ ਕਿਹਾ ਕਿ ਮਹਿਕ ਸਮਰਿਤੀ ਮੰਧਾਨਾ ਦੀ ਪ੍ਰਸ਼ੰਸਕ ਹੈ। ਉਹ ਉਨ੍ਹਾਂ ਵਰਗਾ ਬਣਨਾ ਚਾਹੁੰਦੀ ਹੈ। ਮਿਤਾਲੀ ਨੇ ਵੀ ਜਦੋਂ ਮਹਿਕ ਦਾ ਵੀਡੀਓ ਵੇਖਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰਾ ਸਮਰਥਨ ਅਤੇ ਆਸ਼ੀਰਵਾਦ ਦੋਵੇਂ ਹਨ। ਮਿਤਾਲੀ ਨੇ ਕਿਹਾ ਕਿ ਖੇਡਾਂ ਵਿਚ ਅੱਗੇ ਆਉਣ ਦੀ ਵਾਲੀ ਹਰ ਕੁੜੀ ਨੂੰ ਮੇਰਾ ਸਮਰਥਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button